Close
Menu

ਪਾਕਿ ਨੂੰ 110 ਲਡ਼ਾਕੂ ਜਹਾਜ਼ ਮੁਹੱਈਆ ਕਰਾਵੇਗਾ ਚੀਨ

-- 26 April,2015

ਇਸਲਾਮਾਬਾਦ, ਚੀਨ ਪਾਕਿਸਤਾਨ ਨੂੰ 110 ਲਡ਼ਾਕੂ ਜਹਾਜ਼ ਮੁਹੱੲੀਆ ਕਰਵਾਵੇਗਾ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਦੇ ਪਾਕਿਸਤਾਨ ਦੌਰੇ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਸੁਰੱਖਿਆ ਪੱਖ ਤੋਂ ਨਜ਼ਦੀਕੀਆਂ ਦੇ ਮੱਦੇਨਜ਼ਰ ਪਾਕਿ ਨੂੰ 110 ਆਧੁਨਿਕ ਜੇਅੈਫ-17 ਥੰਡਰ ਜਹਾਜ਼ ਮੁਹੱੲੀਅਾ ਕਰਾਏ ਜਾਣਗੇ।
ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਚੀਨ ਪਹਿਲੇ 50 ਜਹਾਜ਼ਾਂ ਦੀ ਖੇਪ ਤਿੰਨ ਸਾਲਾਂ ਵਿੱਚ ਸੌਂਪੇਗਾ। ਚਾੲੀਨੀਜ਼ ਏਅਰਕਰਾਫਟ ਏਜੰਸੀ ਦੇ ਮੁਖੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿੱਚ ਸਮਝੌਤੇ ਦੇ ਮੱਦੇਨਜ਼ਰ ਕੁੱਲ 110 ਜਹਾਜ਼ ਪਾਕਿ ਨੂੰ ਸੌਂਪੇ ਜਾਣਗੇ। ਇਹ ਅਜੇ ਤੈਅ ਨਹੀਂ ਕਿ ਬਾਕੀ 60 ਜਹਾਜ਼ ਕਦੋਂ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਦੇ ਦੌਰੇ ਮੌਕੇ ਦੋਹਾਂ ਦੇਸ਼ਾਂ ਦੇ ਆਰਥਿਕ ਹੁਲਾਰੇ ਲੲੀ 51 ਸਮਝੌਤੇ ਹੋਏ।

 

Facebook Comment
Project by : XtremeStudioz