Close
Menu

ਪਾਕਿ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ

-- 22 June,2015

ਗਾਲੇ,  ਲੈੱਗ ਸਪਿਨਰ ਯਾਸਿਰ ਸ਼ਾਹ ਨੇ ਆਪਣੇ ਕਰੀਅਰ ਦਾ ਸਰਵਸ੍ਰੇਸਠ ਪ੍ਰਦਰਸ਼ਨ ਕਰਦੇ ਹੋਏ 76 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜਿਸ ਨਾਲ ਪਾਕਿਸਤਾਨ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾਈ। ਸ਼ਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣਾ ਸ਼੍ਰੀਲੰਕਾ ਦੇ ਬੱਲੇਬਾਜ਼ ਦੂਜੀ ਪਾਰੀ ਵਿਚ ਬੇਵੱਸ ਨਜ਼ਰ ਆਏ ਤੇ ਉਸਦੀ ਪੂਰੀ ਟੀਮ 206 ਦੌੜਾਂ ‘ਤੇ ਆਊਟ ਹੋ ਗਈ। ਪਾਕਿਸਤਾਨ ਨੂੰ ਇਸ ਤਰ੍ਹਾਂ ਨਾਲ ਜਿੱਤ ਲਈ 90 ਦੌੜਾਂ ਦਾ ਟੀਚਾ ਮਿਲਿਆ ਤੇ ਉਸ ਨੇ ਸਿਰਫ 11.2 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 92 ਦੌੜਾਂ ਜੋੜ ਕੇ ਮੀਂਹ ਪ੍ਰਭਾਵਿਤ ਮੈਚ ਵਿਚ ਇਸ ਤਰ੍ਹਾਂ ਵੱਡੀ ਜਿੱਤ ਦਰਜ ਕੀਤੀ। ਪਾਕਿਸਾਤਨ ਦੀ ਇਹ ਟੈਸਟ ਮੈਚਾਂ ਵਿਚ 123ਵੀਂ ਜਿੱਤ ਹੈ ਤੇ ਇਸ਼ ਤਰ੍ਹਾਂ ਨਾਲ ਉਹ ਏਸ਼ੀਆਈ ਦੇਸ਼ਾਂ ਵਿਚ ਸਭ ਤੋਂ ਵੱਧ ਟੈਸਟ ਮੈਚਾਂ ਵਿਚ ਜਿੱਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਉਸ ਨੇ ਭਾਰਤ (122 ਜਿੱਤਾਂ) ਨੂੰ ਪਿੱਛੇ ਛੱਡਿਆ। ਪਾਕਿਸਤਾਨ ਦੀ ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮੀਂਹ ਕਾਰਨ ਪਹਿਲੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਗਈ ਸੀ। ਇਸ਼ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਇਆ ਤਾਂ ਸ਼੍ਰੀਲੰਕਾ ਦੀਆਂ 300 ਦੌੜਾਂ ਦੇ ਜਵਾਬ ਵਿਚ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ਵਿਚ ਚੋਟੀ ਕ੍ਰਮ ਦੀਆਂ ਪੰਜ ਵਿਕਟਾਂ 96 ਦੌੜਾਂ ‘ਤੇ ਗੁਆ ਦਿੱਤੀਆਂ ਸਨ।

Facebook Comment
Project by : XtremeStudioz