Close
Menu

ਪਾਕਿ ਨੇ ‘ਸੇਵ ਦਿ ਚਿਲਡਰਨ’ ਸੰਸਥਾ ‘ਤੇ ਲੱਗੀ ਰੋਕ ਹਟਾਈ

-- 15 June,2015

ਇਸਲਾਮਾਬਾਦ— ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ‘ਸੇਵ ਦਿ ਚਿਲਡਰਨ’ ਸੰਸਥਾ ‘ਤੇ ਇਹ ਦੋਸ਼ ਲਗਾਉਂਦੇ ਹੋਏ ਇਸ ਦੇ ਦਫਤਰ ਦੇ ਤਾਲਾ ਲਗਾ ਦਿੱਤਾ ਸੀ ਕਿ ਇਹ ਸੰਸਥਾ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਹੀ ਹੈ। ਪਰ ਹੁਣ ਅਮਰੀਕਾ ਵੱਲੋਂ ਦਬਾਅ ਪਾਉਣ ਤੋਂ ਬਾਅਦ ‘ਸੇਵ ਦਿ ਚਿਲਡਰਨ’ ਸੰਸਥਾ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਸੰਸਥਾ 2012 ‘ਚ ਓਸਾਮਾ ਬਿਨ ਲਾਦੇਨ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ ਸ਼ੱਕ ਦੇ ਘੇਰੇ ‘ਚ ਆ ਕੇ ਵਿਵਾਦਾਂ ਦੇ ਘੇਰੇ ‘ਚ ਆ ਗਈ ਸੀ ਅਤੇ ਪਾਕਿਸਤਾਨ ਸਰਕਾਰ ਨੇ 11 ਜੂਨ ਨੂੰ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਵਿਦੇਸ਼ੀ ਸਮਾਜਸੇਵੀ ਸੰਗਠਨਾਂ ਲਈ ਕਾਨੂੰਨ ਹੋਂਦ ‘ਚ ਨਹੀਂ ਆਉਂਦਾ ਉਦੋਂ ਤੱਕ ਇਸ ਸੰਸਥਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਮਰੀਕਾ ਨੇ ਇਸ ਮਾਮਲੇ ‘ਚ ਦਖਲ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਤਿਕਾਰ ਕਰੇ ਅਤੇ ਸੰਸਥਾ ਨੂੰ ਕੰਮ ਕਰ ਦੀ ਇਜਾਜ਼ਤ ਦੇਵੇ।

Facebook Comment
Project by : XtremeStudioz