Close
Menu

ਪਾਕਿ ਮੰਤਰੀ ਵੱਲੋਂ ਹਾਫ਼ਿਜ਼ ਤੇ ਪਾਰਟੀ ਨੂੰ ਸੁਰੱਖਿਆ ਦੇਣ ਦਾ ਤਹੱਈਆ

-- 17 December,2018

ਲਾਹੌਰ, 17 ਦਸੰਬਰ
ਦਹਿਸ਼ਤਗਰਦੀ ਦਾ ਟਾਕਰਾ ਕਰਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗੰਭੀਰਤਾ ’ਤੇ ਸੰਦੇਹ ਪੈਦਾ ਹੋ ਗਿਆ ਹੈ।
ਉਨ੍ਹਾਂ ਦੇ ਜੂਨੀਅਰ ਮੰਤਰੀ ਦਾ ਵੀਡੀਓ ਸਾਹਮਣੇ ਆਇਆ ਜਿਸ ਵਿਚ ਉਹ ਮੁੰਬਈ ਹਮਲਿਆਂ ਦੇ ਸਾਜਿਸ਼ਕਾਰ ਹਾਫ਼ਿਜ਼ ਸਈਦ ਅਤੇ ਉਸ ਦੀ ਪਾਰਟੀ ਐਮਐਮਐਲ ਦਾ ਬਚਾਓ ਕਰਨ ਦਾ ਅਹਿਦ ਲੈਂਦੇ ਹੋਏ ਸੁਣਾਈ ਦੇ ਰਹੇ ਹਨ। ਗ੍ਰਹਿ ਰਾਜ ਮੰਤਰੀ ਸ਼ਹਰਯਾਰ ਅਫ਼ਰੀਦੀ ਦੀ ‘ਮਿਲੀ ਮੁਸਲਿਮ ਲੀਗ’ ਦੇ ਆਗੂਆਂ ਨਾਲ ਗੱਲ ਕਰਦੇ ਸਮੇਂ ਜਦੋਂ ਅਮਰੀਕੀ ਦਬਾਅ ਹੇਠ ਚੋਣ ਕਮਿਸ਼ਨ ਵਲੋਂ ਸਈਦ ਦੀ ਪਾਰਟੀ ਨੂੰ ਮਾਨਤਾ ਨਾ ਦੇਣ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ‘‘ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਜਿੱਥੋਂ ਤੱਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਸਵਾਲ ਹੈ ਤਾਂ ਹਾਫ਼ਿਜ਼ ਸਈਦ ਸਮੇਤ ਪਾਕਿਸਤਾਨ ਅਤੇ ਇਨਸਾਫ਼ ਦੇ ਹੱਕ ਵਿਚ ਜੋ ਕੋਈ ਵੀ ਆਵਾਜ਼ ਉਠਾਉਂਦਾ ਹੈ, ਅਸੀਂ ਉਸ ਦੇ ਨਾਲ ਖੜ੍ਹਾਂਗੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕੌਮੀ ਅਸੈਂਬਲੀ ਆਓ ਤੇ ਦੇਖੋ ਕਿ ਕੀ ਅਸੀਂ ਸਹੀ ਰਾਹ ’ਤੇ ਚੱਲਣ ਵਾਲਿਆਂ ਦਾ ਸਾਥ ਦਿੰਦੇ ਹਾਂ ਜਾਂ ਨਹੀਂ।’’ ਵੀਡੀਓ ਵਿਚ ਐਮਐਮਐਲ ਦੇ ਆਗੂ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਹਾਈ ਕੋਰਟ ਨੇ ਐਮਐਮਐਲ ਨੂੰ ਸਿਆਸੀ ਪਾਰਟੀ ਵਜੋਂ ਮਾਨਤਾ ਦੇਣ ਦਾ ਹੁਕਮ ਦਿੱਤਾ ਸੀ।

Facebook Comment
Project by : XtremeStudioz