Close
Menu

ਪਾਕਿ ਵਿੱਚ ਕੈਦੀਆਂ ਨੂੰ ਫਾਹੇ ਲਾਉਣ ਦੀ ਪ੍ਰਕਿਰਿਆ ਤੇਜ਼

-- 20 March,2015

ਇਸਲਾਮਾਬਾਦ, ਪਾਕਿਸਤਾਨ ਵਿੱਚ ਅੱਜ 9 ਕੈਦੀਆਂ ਨੂੰ ਫਾਂਸੀ ਦੇ ਦਿੱਤੀ ਗਈ। ਹਾਲੇ ਬੀਤੇ ਦਿਨ ਹੀ 12 ਕੈਦੀਆਂ ਨੂੰ ਫਾਂਸੀ ’ਤੇ ਲਟਕਾਇਆ ਗਿਆ ਸੀ। ਇਸ ਤਰ੍ਹਾਂ ਸਾਲ 2008 ਮਗਰੋਂ ਦੇਸ਼ ਵਿੱਚ ਫਾਂਸੀ  ਦੀ ਸਜ਼ਾ ’ਤੇ ਲਗਾਈ ਰੋਕ ਹਟਾਉਣ ਨਾਲ ਹੁਣ ਤੱਕ 48 ਵਿਅਕਤੀ ਫਾਹੇ ਟੰਗੇ ਜਾ ਚੁੱਕੇ ਹਨ। ਇਹ ਰੋਕ ਪਿਸ਼ਾਵਰ ਸਕੂਲ ’ਤੇ ਅਤਿਵਾਦੀ ਹਮਲੇ ਮਗਰੋਂ ਹਟਾਈ ਗਈ ਹੈ। ਉਧਰ ਦੇਸ਼ ਦੇ ਅਸ਼ਾਂਤ ਉੱਤਰ-ਪੱਛਮੀ ਖੈਬਰ ਕਬਾਇਲੀ ਖੇਤਰ  ਵਿੱਚ ਫੌਜ ਵੱਲੋਂ ਕੀਤੇ ਹਵਾਈ ਹਮਲੇ ’ਚ 34 ਮਸ਼ਕੂਕ ਅਤਿਵਾਦੀ ਮਾਰੇ ਗਏ। ਅੱਜ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ 9 ਕੈਦੀ ਫਾਹੇ ਟੰਗੇ ਗਏ। ਸੂਬੇ ਦੇ ਲਾਹੌਰ, ਫੈਸਲਾਬਾਦ, ਰਾਵਲਪਿੰਡੀ, ਝੰਗ, ਮੀਆਂਵਾਲੀ ਤੇ ਅੱਟਕ ਵਿੱਚ ਕੈਦੀਆਂ ਨੂੰ ਫਾਂਸੀ ਦਿੱਤੀ ਗਈ। ਬੀਤੇ ਦਿਨ ਉਨ੍ਹਾਂ 12 ਕੈਦੀਆਂ ਨੂੰ ਫਾਂਸੀ ਦਿੱਤੀ ਗਈ ਸੀ, ਜਿਨ੍ਹਾਂ ਉਪਰ ਅਤਿਵਾਦੀ ਕਾਰਵਾਈਆਂ ’ਚ ਸ਼ਾਮਲ ਹੋਣ ਤੇ ਕਤਲ ਦੇ ਦੋਸ਼ ਸਨ। ਪਹਿਲੀ ਵਾਰ ਸੀ, ਜਦੋਂ ਇਕ ਹੀ ਦਿਨ ਵਿੱਚ ਐਨੀ ਵੱਡੀ ਗਿਣਤੀ ਵਿੱਚ ਦੋਸ਼ੀ ਫਾਹੇ ਟੰਗੇ ਗਏ। ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਇਸ ਵੇਲੇ ਅਜਿਹੇ 8000 ਕੈਦੀ ਹਨ, ਜਿਨ੍ਹਾਂ ਨੂੰ ਸਜ਼ਾ-ਏ-ਮੌਤ ਸੁਣਾਈ ਹੋਈ ਹੈ। ਇਸ ਦੌਰਾਨ ਯੂਰਪੀ ਸੰਘ ਨੇ ਅੱਜ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਫਾਂਸੀ ਦੀ ਸਜ਼ਾ ਉਪਰ ਤੁਰੰਤ ਰੋਕ ਲਗਾਏ।

Facebook Comment
Project by : XtremeStudioz