Close
Menu

ਪਾਕਿ ਸੰਸਦੀ ਕਮੇਟੀ ਨਹੀਂ ਪ੍ਰਵਾਨ ਕਰ ਸਕੀ ‘ਹਿੰਦੂ ਮੈਰਿਜ ਐਕਟ’ ਦਾ ਖਰੜਾ

-- 07 July,2015

ਇਸਲਾਮਾਬਾਦ,7 ਜੁਲਾਈ-ਪਾਕਿਸਤਾਨ ਵਿਚਲੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਹਿੰਦੂ ਮੈਰਿਜ ਐਕਟ ਉਡੀਕ ਹੋਰ ਲੰਬੀ ਹੋ ਗਈ ਹੈ ਕਿਉਂਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਸਟੈਡਿੰਗ ਕਮੇਟੀ ਅੱਜ ਹਿੰਦੂ ਮੈਰਿਜ ਐਕਟ ਸਬੰਧੀ ਬਿੱਲ ਦਾ ਖਰੜਾ ਪ੍ਰਵਾਨ ਕਰਨ ਵਿਚ ਅਸਫਲ ਰਹੀ ਅਤੇ ਉਸ ਨੇ ਇਸ ਨੂੰ 13 ਜੁਲਾਈ ਤੱਕ ਟਾਲ ਦਿੱਤਾ। ਸਾਲ 1998 ਵਿਚ ਕੀਤੇ ਗਏ ਸਰਵੇਖਣ ਅਨੁਸਾਰ ਪਾਕਿਸਤਾਨ ਵਿਚ 21,11,271 ਹਿੰਦੂ ਹਨ ਜੋ ਕਿ ਇਥੋਂ ਦੀ ਕੁੱਲ ਜਨਸੰਖਿਆ ਦਾ 1.6 ਫੀਸਦੀ ਹਨ ਅਤੇ 1947 ਤੋਂ ਹੀ ਹਿੰਦੂ ਮੈਰਿਜ ਐਕਟ ਪਾਸ ਕਰਨ ਦੀ ਮੰਗ ਕਰ ਰਹੇ ਹਨ। ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਿੰਦੂ ਮੈਰਿਜ ਐਕਟ ਦੀ ਅਣਹੋਂਦ ਵਿਚ ਪਾਕਿਸਤਾਨੀ ਹਿੰਦੂਆਂ ਕੋਲ ਵਿਆਹ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਇਸ ਲਈ ਉਹ ਵਿਆਹਾਂ ਨੂੰ ਅਸਾਨੀ ਨਾਲ ਦਰਜ ਕਰਵਾਉਣ ਲਈ ਹਿੰਦੂ ਮੈਰਿਜ ਐਕਟ ਪਾਸ ਕਰਨ ਦੀ ਮੰਗ ਕਰ ਰਹੇ ਹਨ

Facebook Comment
Project by : XtremeStudioz