Close
Menu

ਪਾਕਿ ਸੰਸਦ ਵਿਚ ਇਮਰਾਨ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਮਤਾ

-- 04 March,2019

ਇਸਲਾਮਾਬਾਦ, 4 ਮਾਰਚ
ਪਾਕਿਸਤਾਨ ਦੀ ਪਾਰਲੀਮੈਂਟ ਨੂੰ ਅੱਜ ਮਤਾ ਸੌਂਪ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਸਿਫਾਰਸ਼ ਖਾਨ ਵਲੋਂ ਗੁਆਂਢੀ ਮੁਲਕ ਭਾਰਤ ਨਾਲ ਵਧੀ ਤਲਖੀ ਘਟਾਉਣ ਲਈ ਕੀਤੇ ਗਏ ਯਤਨਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਵਲੋਂ ਕੌਮੀ ਸਦਨ ਦੇ ਸਕੱਤਰੇਤ ਵਿੱਚ ਮਤਾ ਸੌਂਪਿਆ ਗਿਆ। ਇਸ ’ਤੇ ਸੋਮਵਾਰ ਨੂੰ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ।

Facebook Comment
Project by : XtremeStudioz