Close
Menu

ਪਾਕ ਪੰਜਾਬ ਸਰਕਾਰ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਲਖਵੀ ਦੀ ਰਿਹਾਈ ਨੂੰ ਦਿੱਤੀ ਸੁਪਰੀਮ ਕੋਰਟ ‘ਚ ਚੁਨੌਤੀ

-- 14 April,2015

ਇਸਲਾਮਾਬਾਦ, ਪਾਕਿਸਤਾਨ ਦੀ ਪੰਜਾਬ ਸਰਕਾਰ ਨੇ 26 / 11 ਮੁੰਬਈ ਹਮਲੇ ਦੇ ਮਾਸਟਰਮਾਇੰਡ ਜਕੀਉਰ ਰਹਿਮਾਨ ਲਖਵੀ ਦੀ ਰਿਹਾਈ ਨੂੰ ਚੁਨੌਤੀ ਦਿੱਤੀ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਾਖਲ ਕਰ ਕੇ ਲਖਵੀ ਦੀ ਹਿਰਾਸਤ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੇ ਅਹਿਮ ਦੋਸ਼ੀ ਜਕੀਉਰ ਰਹਿਮਾਨ ਲਖਵੀ ਨੂੰ ਲਾਹੌਰ ਹਾਈ ਕੋਰਟ ਨੇ ਜ਼ਮਾਨਤ ‘ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਕੋਰਟ ਨੇ 10 ਲੱਖ ਰੁਪਏ ਦੇ ਨਿਜੀ ਮੁਚੱਲਕੇ ‘ਤੇ ਲਖਵੀ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ।

Facebook Comment
Project by : XtremeStudioz