Close
Menu

ਪਾਨੋਵਾ ਨੇ ਜਿੱਤਿਆ ਤੇਲਾਵੀ ਓਪਨ ਟੈਨਿਸ ਖਿਤਾਬ

-- 30 September,2013

ਤੇਲਾਵੀ- ਰੂਸ ਦੀ ਮਹਿਲਾ ਟੈਨਿਸ ਖਿਡਾਰਨ ਅਲੈਕਸਜੇਂਦ੍ਰਾ ਪਾਨੋਵਾ ਨੇ ਐਤਵਾਰ ਨੂੰ ਆਪਣੀ ਹੀ ਮੁਲਕ ਦੀ ਵਿਕਟੋਰੀਆ ਕਾਨ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਤੇਲਾਵੀ ਓਪਨ ਦਾ ਸਿੰਗਲ ਖਿਤਾਬ ਜਿੱਤ ਲਿਆ। ਮਹਿਲਾ ਟੈਨਿਸ ਸੰਘ ਦੀ 177ਵੀਂ ਰੈਂਕਿੰਗ ਪ੍ਰਾਪਤ ਖਿਡਾਰੀ ਪਾਨੋਵਾ ਨੇ ਕਾਨ ਨੂੰ 7-5, 6-4 ਨਾਲ ਹਰਾਇਆ। ਪਾਨੋਵਾ ਯੂਕ੍ਰੇਨ ਦੀ ਪੀ. ਗਾਨਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਸੀ ਜਦਕਿ ਕਾਨ ਨੇ ਸੈਮੀਫਾਈਨਲ ‘ਚ ਰੋਮਾਨੀਆ ਦੀ ਆਂਦ੍ਰੀਆ ਮਿਤੂ ਨੂੰ ਹਰਾਇਆ ਸੀ। ਮਹਿਲਾ ਡਬਲਜ਼ ਖਿਤਾਬ ਇਟਲੀ ਦੀ ਮਾਰੀਆ ਏਲੇਨਾ ਕੇਮੇਲਿਨ ਅਤੇ ਸਲੋਵਾਨੀਆ ਦੀ ਅੰਜਾ ਪ੍ਰਿਸਲਾਨ ਨੇ ਜਿੱਤਿਆ। ਇਨ੍ਹਾਂ ਦੋਹਾਂ ਨੇ ਜਰਮਨੀ ਦੀ ਅਨਾ ਜਾਜਾ ਅਤੇ ਸਲੋਵੇਨੀਆ ਦੀ ਮਾਸਾ ਪੇਸਕਿਰਿਕ ਨੂੰ 7-5, 6-2 ਨਾਲ ਹਰਾਇਆ।

Facebook Comment
Project by : XtremeStudioz