Close
Menu

ਪਾਪ ਦਾ ਘੜਾ ਭਰ ਗਿਆ ਹੈ ਅਤੇ ਇਹ ਹੁਣ ਰੁੜਣ ਹੀ ਵਾਲਾ : ਲਾਲੀ ਮਜੀਠੀਆ

-- 17 January,2014

_DSC7269ਅੰਮ੍ਰਿਤਸਰ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਇੰਨਫੋਰਸਮੈਂਟ ਡਾਇਰੈਟੋਰੇਟ ਦੇ 5 ਹਜ਼ਾਰ ਕਰੋੜ ਦੇ ਹਵਾਲੇ ਦਾ ਖੁਲਾਸਾ ਕੀਤੇ ਜਾਣ ਦੇ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਸੀ.ਬੀ.ਆਈ ਦੀ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਇਸ ਏਜੰਸੀ ਵੱਲੋਂ ਕੌਮਾਂਤਰੀ ਸਮੱਗਲਰ ਜਗਦੀਸ਼ ਭੋਲਾ ਜਿਸ ਨੂੰ ਹਵਾਲੇ ਦੇ ਰਾਹੀਂ 5 ਹਜ਼ਾਰ ਕਰੋੜ ਰੁਪਿਆ ਪੁੱਜਿਆ ਹੈ, ਦੇ ਮਾਮਲੇ ਵਿਚ ਪ੍ਰੋਡੈਕਸ਼ਨ ਵਰੰਟ ਲਿਆ ਜਾਣਾ ਸੀ, ਪਰ ਪੰਜਾਬ ਪੁਲਸ ਨੇ ਈ.ਡੀ.ਨੂੰ ਝਕਾਨੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ•ਾਂ ਨੇ ਕਿਹਾ ਕਿ 21 ਜਨਵਰੀ ਨੂੰ ਈ.ਡੀ.ਜਗਦੀਸ਼ ਸਿੰਘ ਭੋਲਾ ਨੂੰ ਪ੍ਰੋਡੈਕਸ਼ਨ ਵਰੰਟ ‘ਤੇ ਲੈ ਰਹੀ ਹੈ ਜਿਸ ਦੇ ਵਿਚ ਉਨ•ਾਂ ਵੱਲੋਂ ਜਗਦੀਸ ਭੋਲਾ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕਿ ਕਿਵੇਂ ਹਵਾਲਾ ਰਾਸ਼ੀ ਉਸ ਦੇ ਕੋਲ ਪੁੱਜੀ ਅਤੇ ਇਸ ਦੇ ਵਿਚ ਕੌਣ ਕੌਣ ਸ਼ਾਮਲ ਹਨ। ਉਨ•ਾਂ ਨੇ ਕਿਹਾ ਕਿ ਭੋਲਾ ਨੂੰ ਈ.ਡੀ ਤੋਂ ਬਚਾਉਣ ਦੇ ਲਈ ਪੰਜਾਬ ਪੁਲਸ ਇਕ ਦਿਨ ਪਹਿਲਾਂ ਹੀ ਇਕ ਏ.ਐਸ.ਆਈ ਦੇ ਕਤਲ ਕੇਸ ਵਿਚ ਪੁਲਸ ਰਿਮਾਂਡ ‘ਤੇ ਲੈ ਗਈ ਤਾਂ ਜੋ ਉਸ ‘ਤੇ ਤਸੱਦਦ ਕਰਕੇ ਦਬਾਅ ਪਾਇਆ ਜਾ ਸਕੇ ਕਿ ਉਹ ਇਸ ਮਾਮਲੇ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਏ ਦਾ ਨਾਂ ਨਾ ਲਵੇ, ਪਰ ਪੰਜਾਬ ਪੁਲਸ ਕਿੰਨਾ ਚਿਰ ਤੱਕ ਬਚਾਉਂਦੀ ਰਹੇਗੀ। ਉਨ•ਾਂ ਨੇ ਕਿਹਾ ਕਿ ਪੰਜਾਬ ਪੁਲਸ ਜਿਨ•ਾਂ ਮਰਜੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੇ ਲਈ ਹੱਥ ਕੰਢੇ ਵਰਤਦੀ ਰਹੀ ਪਰ ਇਕ ਦਿਨ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੇ ਸਬੰਧ ਉਜਾਗਰ ਹੋ ਜਾਣਗੇ। Àਨ•ਾਂ ਨੇ ਕਿਹਾ ਕਿ ਹੁਣ ਜੋਂ ਈ.ਡੀ.ਵੱਲੋਂ ਜਗਦੀਸ਼ ਭੋਲਾ ਦੀ ਪੁੱਛ ਪੜਤਾਲ ਕੀਤੀ ਜਾਣੀ ਹੈ ਤਾਂ ਉਹ ਸਾਰੇ ਤੱਥਾਂ ਅਤੇ ਉਸ ਕੰਪਨੀ ਦਾ ਵੀ ਖੁਲਾਸਾ ਹੋ ਜਾਣਾ ਹੈ ਜਿਸ ਦੇ ਨਾਲ ਪੰਜ ਹਜ਼ਾਰ ਕਰੋੜ ਰੁਪਿਆ ਹਵਾਲਾ ਰਾਹੀਂ ਜਗਦੀਸ਼ ਭੋਲਾ ਦੇ ਕੋਲ ਪੁੱਜਾ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਇਹ ਇਕ ਸਾਲ ਕਿਉਂ ਚੇਤੇ ਆਇਆ ਹੈ ਕਿ ਏ.ਐਸ.ਆਈ ਗੁਰਦੇਵ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਜਗਦੀਸ਼ ਸਿੰਘ ਭੋਲਾ ਦਾ ਹੱਥ ਹੈ। ਉਨ•ਾਂ ਨੇ ਕਿਹਾ ਕਿ ਜਿਨ•ਾਂ ਚਿਰ ਤੱਕ ਭੋਲੇ ਨੇ ਖੁਲਾਸਾ ਨਹੀਂ ਕੀਤਾ ਉਨ•ਾਂ ਚਿਰ ਤੱਕ ਉਸ ਦੀ ਜੇਲ• ਵਿਚ ਵੱਡੇ ਲੀਡਰਾਂ ਦੀ ਤਰ•ਾਂ ਆਓ ਭਗਤ ਹੁੰਦੀ ਰਹੀ ਅਤੇ ਹੁਣ ਉਸ ਦੇ ਖੁਲਾਸਾ ਤੋਂ ਬਾਅਦ ਭੋਲਾ ਕਾਂਗਰਸੀਆਂ ਦੇ ਇਸਾਰੇ ‘ਤੇ ਕੰਮ ਕਰਦਾ ਨਜ਼ਰ ਆ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਪਾਪ ਦਾ ਘੜਾ ਭਰ ਗਿਆ ਹੈ ਅਤੇ ਇਹ ਹੁਣ ਰੁੜਣ ਹੀ ਵਾਲਾ ਹੈ। ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਚੈਲੰਜ ਕਰ ਦਿੱਤਾ ਕਿ ਉਹ ਵੀ ਆਪਣਾ ਕਿਸੇ ਕੌਮਾਂਤਰੀ ਏਜੰਸੀ ਤੋਂ ਡੋਪਿੰਗ ਟੈਸਟ ਕਰਵਾਉਣ ਅਤੇ ਉਹ ਵੀ ਇਸ ਟੈਸਟ ਦੇ ਲਈ ਤਿਆਰ ਹਨ। ਉਨ•ਾਂ ਨੇ ਕਿਹਾ ਕਿ ਇਸ ਟੈਸਟ ਦੇ ਵਿਚੋਂ ਸੁਖਬੀਰ ਬਾਦਲ ਪਾਸ ਹੋ ਜਾਂਦੇ ਹਨ ਅਤੇ ਸਿਆਸਤ ਛੱਡ ਦੇਣਗੇ। ਉਨ•ਾਂ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਇਸ ਟੈਸਟ ਦੇ ਲਈ ਤਿਆਰ ਹਨ ਤਾਂ ਉਹ ਕਿਸੇ ਹੋਰ ਏਜੰਸੀ ਦੀ ਮੰਗ ਵੀ ਨਹੀਂ ਕਰਨਗੇ। ਉਨ•ਾਂ ਨੇ ਕਿਹਾ ਕਿ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਲੀਡਰਾਂ ਨੂੰ ਵੀ ਡੋਪਿੰਗ ਟੈਸਟ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਖੁਦ ਨਸ਼ੇ ਕਰਦੇ ਹਨ। ਉਨ•ਾਂ ਨੇ ਇਸ ਸਮੇਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਰਫ ਨਾਂ ਦੇ ਹੀ ਮੁੱਖ ਮੰਤਰੀ ਹਨ। ਉਨ•ਾਂ ਨੂੰ ਮਜੀਠੀਆ ਪ੍ਰੀਵਾਰ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਕੈਦ ਵਿਚ ਰੱਖਿਆ ਹੋਇਆ ਹੈ। ਜਿਸ ਕਰਕੇ ਉਨ•ਾਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ ਸਗੋਂ ਪ੍ਰੀਵਾਰਾਂ ਦੇ ਹਿੱਤਾਂ ਦੇ ਲਈ ਫੈਸਲੇ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣ ਕੇ ਦੋ ਘੰਟੇ ਪੰਜਾਬ ਜਾਮ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਹੀ ਜਾਗ ਜਾਣਾ ਚਾਹੀਦਾ ਹੈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ 3 ਮੰਗਾਂ ਨੂੰ ਸਵੀਕਾਰ ਕਰਦਿਆਂ ਡਰੱਗ ਮਾਫੀਆ ਦੀ ਜਾਂਚ ਸੀ.ਬੀ.ਆਈ ਨੂੰ ਦੇ ਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੱਤਾ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਉਨ•ਾਂ ਸ. ਬਾਦਲ ਨੂੰ ਇਹ ਵੀ ਕਿਹਾ ਕਿ ਉਹ ਖੁਦ ਹੀ ਇਹ ਵੀ ਖੁਲਾਸਾ ਕਰ ਜਾਣ ਕਿ ਆਪ੍ਰੇਸ਼ਨ ਬਲਿਓ ਸਟਾਰ ਦੇ ਵਿਚ ਉਨ•ਾਂ ਦਾ ਅਤੇ ਐਲ.ਕੇ ਅਡਵਾਨੀ ਦਾ ਕੀ ਰੋਲ ਸੀ। ਉਨ•ਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜੇ ਇਸ ਮਾਮਲੇ ਵਿਚ ਮੁਆਫੀ ਮੰਗ ਚੁੱਕੇ ਹਨ ਤਾਂ ਉਨ•ਾਂ ਨੇ ਅਜੇ ਤੱਕ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਅਤੇ ਐਲ.ਕੇ ਅਡਵਾਨੀ ਕੋਲੋਂ ਕਿਉਂ ਨਹੀਂ ਮੁਆਫੀ ਮੰਗਵਾਈ। ਉਨ•ਾਂ ਨੇ ਕਿਹਾ ਕਿ ਇਹ ਵੀ ਦੱਸ ਦੇਣ ਕਿ ਜਦੋਂ ਉਹ ਸੱਤਾ ਤੋਂ ਬਾਹਰ ਹੋ ਜਾਂਦੇ ਹਨ ਅਤੇ ਉਦੋਂ ਉਨ•ਾਂ ਨੂੰ ਚੰਡੀਗੜ•, ਪੰਜਾਬੀ ਭਾਸਾ, ਪੰਜਾਬੀ ਬੋਲਦਿਆਂ ਇਲਾਕਿਆਂ ਅਤੇ  ਪਾਣੀਆ ਦੇ ਮਸਲੇ ਚੇਤੇ ਆਉਂਦੇ ਹਨ। ਹੁਣ ਕਿਉਂ ਉਨ•ਾਂ ਨੇ ਆਪਣੀ ਗੂੰਗੀ ਚੁੱਪਧਾਰੀ ਹੋਈ ਹੈ। ਉਨ•ਾਂ ਨੇ ਇਸ ਸਮੇਂ ਇਹ ਵੀ ਐਲਾਨ ਕੀਤਾ ਕਿ ਜੇ ਹੁਣ ਕਿਸੇ ਇਕ ਕਾਂਗਰਸੀ ਵਰਕਰ ‘ਤੇ ਵੀ ਝੂਠਾ ਪਰਚਾ ਦਰਜ ਕੀਤਾ ਗਿਆ ਤਾਂ ਉਹ ਹੇਠਲੀ ਉਤੇ ਲਿਆ ਦੇਣਗੇ। ਉਨ•ਾਂ ਨੇ ਕਿਹਾ ਕਿ ਅੱਜ ਦੇ ਚੱਕਾ ਜਾਮ ਦਾ ਮੁੱਖ ਮਕਸਦ ਨਸ਼ੇ ਦੇ ਵਪਾਰੀਆਂ ਨੂੰੋ ਨੰਗਿਆ ਕਰਨਾ ਸੀ ਨਾ ਕਿ ਲੋਕਾਂ ਨੂੰ ਖ਼ਰਾਬ ਕਰਨਾ।

Facebook Comment
Project by : XtremeStudioz