Close
Menu

ਪਾਬੰਦੀ ਤੋਂ ਆਜ਼ਾਦ ਹੋਇਆ ਲੀ ਚੋਂਗ ਵੇਈ

-- 28 April,2015

ਕੁਆਲਾਲੰਪੁਰ, ਵਿਸ਼ਵ ਦੇ ਨੰਬਰ ਇਕ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ‘ਤੇ ਵਿਸ਼ਵ ਬੈਡਮਿੰਟਨ ਮਹਾਸੰਘ (ਬੀ.ਡਬਲਯੂ.ਐੱਫ.) ਨੇ ਸੋਮਵਾਰ ਨੂੰ ਅੱਠ ਮਹੀਨੇ ਦੀ ਪਾਬੰਦੀ ਲਗਾਈ ਪਰ ਲੀ ਚੋਂਗ ਵੇਈ ਦੀ ਖੁਸ਼ਕਿਸਮਤੀ ਇਹ ਰਹੀ ਕਿ ਇਹ ਪਾਬੰਦੀ ਅੱਠ ਮਹੀਨੇ ਪੁਰਾਣੀ ਪਿਛਲੀ ਮਿਤੀ ਤੋਂ ਲਾਗੂ ਸੀ, ਜਿਸ ਕਾਰਨ ਮਲੇਸ਼ੀਆਈ ਖਿਡਾਰੀ ਹੁਣ ਖੇਡਣ ਲਈ ਆਜ਼ਾਦ ਹੋ ਗਿਆ ਹੈ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਲੀ ਨੂੰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ । 32 ਸਾਲਾ ਵੇਈ ਨੂੰ ਦੋ ਸਾਲ ਤਕ ਦੇ ਲਈ ਪਾਬੰਦੀਸ਼ੁਦਾ ਕੀਤਾ ਜਾ ਸਕਦਾ ਸੀ ਪਰ ਪਿਛਲੇ ਸਾਲ ਉਸ ਨੇ ਆਪਣਾ ਨਮੂਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਖੁਦ ਹੀ ਖੇਡ ਤੋਂ ਹਟਣ ਦਾ ਫੈਸਲਾ ਲੈ ਲਿਆ ਸੀ। ਬੀ.ਡਬਲਯੂ.ਐੱਫ. ਨੇ ਪਾਬੰਦੀ ਤਾਂ ਲਗਾਈ ਪਰ ਅੱਠ ਮਹੀਨੇ ਪੁਰਾਣੀ ਤਾਰੀਖ ਹੋਣ ਕਾਰਨ ਪਾਬੰਦੀ ਖੁਦ ਹੀ ਖਤਮ ਹੋ ਗਈ। ਲੀ ਚੋਂਗ ਵੇਈ ਹੁਣ ਸ਼ੁੱਕਰਵਾਰ ਤੋਂ ਦੁਬਾਰਾ ਬੈਡਮਿੰਟਨ ਟੂਰਨਾਮੈਂਟਾਂ ‘ਚ ਹਿੱਸਾ ਲੈ ਸਕਦਾ ਹੈ।

Facebook Comment
Project by : XtremeStudioz