Close
Menu

ਪਾਰਟੀਆਂ ‘ਚ ਜਾਣਾ ਪਸੰਦ ਨਹੀਂ ਕਰਦਾ ਅਭਿਨੇਤਾ ਮਨੋਜ ਵਾਜਪਾਈ

-- 21 March,2017

ਮੁੰਬਈ— ਬਾਲੀਵੁੱਡ ਅਭਿਨੇਤਾ ਮਨੋਜ ਵਾਜਪਾਈ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੀਆਂ ਵੱਡੀਆਂ ਪਾਰਟੀਆਂ ‘ਚ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਅਜਿਹੀਆਂ ਜਗ੍ਹਾਂ ‘ਤੇ ਲੋਕ ਆਪਣਾ ਅਸਲੀ ਰੂਪ ਨਹੀਂ ਦਿਖਾਉਂਦੇ ਹਨ। ਉਹ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ। ਜਿਨ੍ਹਾਂ ਨਾਲ ਉਹ ਜਿੰਦਗੀ ਅਤੇ ਹੋਰ ਕਈ ਕੰਮ ਦੀਆਂ ਗੱਲਾਂ ਕਰਦੇ ਹਨ।

ਜ਼ਿਕਰਯੋਗ ਹੈ ਕਿ ਮਨੋਜ ਆਪਣੇ ਦੋਸਤਾਂ ਨਾਲ ਛੋਟੇ ਜਿਹੇ ਇਕੱਠ ‘ਚ ਹੀ ਖੁਸ਼ ਰਹਿੰਦੇ ਹਨ ਕਿਉਂਕਿ ਇੱਥੇ ਤੁਸੀਂ ਸਭ ਆਪਸ ‘ਚ ਗੱਲਾਂ ਕਰ ਸਕਦੇ ਹੋ। ਆਪਣੀ ਜ਼ਿੰਦਗੀ ਨਾਲ ਜੂੜੀਆਂ ਕਾਫੀ ਗੱਲਾਂ ਸ਼ੇਅਰ ਕਰ ਸਕਦੇ ਹਾਂ। ਇਸ ਤਰ੍ਹਾਂ ਗੱਲਾਂ ਕਰਕੇ ਕੁਝ ਫਾਇਦਾ ਹੀ ਹੁੰਦਾ ਹੈ ਪਰ ਪਾਰਟੀਆਂ ‘ਚ ਤੁਸੀਂ ਕੁਝ ਵੀ ਹਾਸਿਲ ਨਹੀਂ ਕਰਦੇ ਹੋ। ਮਨੋਜ ਦਾ ਕਹਿਣਾ  ਹੈ ਕਿ ਇੰਡਸਟਰੀ ‘ਚ ਕੁਝ ਹੀ ਲੋਕ ਅਜਿਹੇ ਹਨ ਜੋ ਉਨ੍ਹਾਂ ਦੇ ਵਿਚਾਰਾਂ ਨੂੰ ਸ਼ੇਅਰ ਕਰਦੇ ਹਨ ਅਤੇ ਉਨ੍ਹਾਂ ‘ਚੋ ਇਕ ਨਿਰਦੇਸ਼ਕ ਨੀਰਜ਼ ਪਾਂਡੇ ਹੈ। ਵਾਜਪਾਈ ਨੀਰਜ਼ ਪਾਂਡੇ ਦੇ ਨਾਲ ਫਿਲਮ ‘ਨਾਮ ਸ਼ਬਾਨਾ’ ‘ਚ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਦੋਵੇਂ ਫਿਲਮਾਂ ‘ਸਪੈਸ਼ਲ 26’ ‘ਚ ਨਜ਼ਰ ਆ ਚੁੱਕੇ ਹਨ। 

Facebook Comment
Project by : XtremeStudioz