Close
Menu

ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਜ਼ਿੰਮੇਦਾਰੀ ਲੈਂਦੇ ਦਿੱਤਾ ਅਸਤੀਫਾ : ਕ੍ਰਿਸਟੀ ਕਲਾਰਕ

-- 02 August,2017

ਵੈਨਕੂਵਰ—ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਤੇ ਲਿਬਰਲ ਪਾਰਟੀ ਦੀ ਆਗੂ ਕ੍ਰਿਸਟੀ ਕਲਾਰਕ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕ੍ਰਿਸਟੀ ਕਲਾਰਕ ਅਸਤੀਫਾ ਦੇਣ ਦੇ ਬਾਅਦ ਪਹਿਲੀ ਵਾਰ ਪੱਤਰਕਾਰਾਂ ਦੇ ਰੂਬਰੂ ਹੋਈ। ਇਸ ਮੌਕੇ ਉਨ੍ਹਾਂ ਦਾ ਬੇਟਾ ਹਾਮੀਸ਼ ਵੀ ਉਨ੍ਹਾਂ ਦੇ ਨਾਲ ਸੀ।
ਸਾਬਕਾ ਪ੍ਰੀਮੀਅਰ  ਨੇ ਕਿਹਾ ਕਿ 9 ਮਈ ਨੂੰ ਹੋਈਆਂ ਚੋਣਾਂ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲੈਂਦਿਆ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ। ਕਲਾਰਕ ਨੇ ਕਿਹਾ, ”ਇਹ ਉਨ੍ਹਾਂ ਦੀ ਬਿਹਤਰੀਨ ਯਾਤਰਾ ਰਹੀ। ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਕੁਝ ਹਾਸਲ ਕਰ ਲਿਆ ਹੈ।” ਕਲਾਰਕ ਦੀ ਪਾਰਟੀ ਬੀਸੀ ਦੀਆਂ ਇਨ੍ਹਾਂ ਚੋਣਾਂ ‘ਤ ਬਹੁਮਤ ਹਾਸਲ ਨਹੀਂ ਕਰ ਸਕੀ ਸੀ। ਲਿਬਰਲ ਪਾਰਟੀ ਵਲੋਂ ਅਹੁਦੇ ਨੂੰ ਭਰਨ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਕਿਹਾ ਕਿ ਕ੍ਰਿਸਟੀ ਕਲਾਰਕ ਬਿਹਤਰੀਨ ਆਗੂ ਸੀ।

Facebook Comment
Project by : XtremeStudioz