Close
Menu

ਪਾਰਟੀ ਨੂੰ ਸ਼ਰਮਿੰਦਾ ਕਰ ਰਹੇ ਹਨ ਸੋਮਨਾਥ ਭਾਰਤੀ – ਕੇਜਰੀਵਾਲ

-- 24 September,2015

ਨਵੀਂ ਦਿੱਲੀ,  ਦਿੱਲੀ ਪੁਲਿਸ ਸਾਬਕਾ ਕਾਨੂੰਨ ਮੰਤਰੀ ਤੇ ਆਪ ਵਿਧਾਇਕ ਸੋਮਨਾਥ ਭਾਰਤੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਹ ਨਾ ਘਰ ਮਿਲੇ ਤੇ ਨਾ ਹੀ ਦਫ਼ਤਰ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਸੋਮਨਾਥ ਭਾਰਤੀ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਸੋਮਨਾਥ ਜੇਲ੍ਹ ਜਾਣ ਤੋਂ ਕਿਉਂ ਡਰ ਰਹੇ ਹਨ ? ਸੋਮਨਾਥ ਪਾਰਟੀ ਤੇ ਪਰਿਵਾਰ ਨੂੰ ਸ਼ਰਮਿੰਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਮਨਾਥ ਭਾਰਤੀ ਨੂੰ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਸੋਮਨਾਥ ਭਾਰਤੀ ਖਿਲਾਫ ਉਨ੍ਹਾਂ ਦੀ ਪਤਨੀ ਨੇ ਘਰੇਲੂ ਹਿੰਸਾ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਾਇਆ ਹੈ।

Facebook Comment
Project by : XtremeStudioz