Close
Menu

ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਰਾਹੁਲ ਦੀ 10 ਅਕਤੂਬਰ ਦੀ ਫੇਰੀ: ਪੰਜਾਬ ਕਾਂਗਰਸ

-- 07 October,2013

pcਚੰਡੀਗੜ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਮੀਤ ਪ੍ਰਧਾਨ ਤੇ ਨੌਜਵਾਨ ਚੇਹਰੇ ਰਾਹੁਲ ਗਾਂਧੀ ਦੀ 10 ਅਕਤੁਬਰ ਦੀ ਫੇਰੀ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਨੂੰ ਟਾਕਰਾ ਦੇਣ ਲਈ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਜੋ ਇਕ ਨਿਰਣਾਂਇਕ ਲੜਾਈ ਹੋਵੇਗੀ ਅਤੇ ਲੋਕ ਦੇਸ਼ ਦੀ ਕਿਸਮਤ ਨੂੰ ਲੈ ਕੇ ਅਹਿਮ ਫੈਸਲਾ ਲੈਣਗੇ। ਇਥੇ ਜਾਰੀ ਬਿਆਨ ‘ਚ ਪਾਰਟੀ ਦੇ ਬੁਲਾਰੇ ਰਾਜਨਬੀਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਵੰਡ ਪਾਉਣ ਦੀ ਨੀਤੀ ਦੇ ਮੁਕਾਬਲੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੌਜਵਾਨਾਂ ਦੀ ਅਗਵਾਈ ਕਰਦੇ ਹਨ ਅਤੇ ਪਾਰਟੀ ਦਾ ਆਧੁਨਿਕ ਚੇਹਰਾ ਹਨ।
ਉਨ•ਾਂ ਨੇ ਕਿਹਾ ਕਿ ਰਾਹੁਲ ਨੇ ਦਾਗੀ ਆਗੂਆਂ ਨੂੰ ਲੈ ਕੇ ਹਾਲ ਹੀ ‘ਚ ਆਰਡੀਨੈਂਸ ਦਾ ਵਿਰੋਧ ਕਰਕੇ ਭ੍ਰਿਸ਼ਟਾਚਾਰ ਤੇ ਅਪਰਾਧ ਦੇ ਖਿਲਾਫ ਆਪਣਾ ਰੁੱਖ ਸਪੱਸ਼ਟ ਕਰ ਦਿੱਤਾ ਹੈ। ਉਨ•ਾਂ ਨੇ ਇਕ ਨਵੀਂ ਸੋਚ ਅਪਣਾਈ ਹੈ। ਉਨ•ਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਅਗਾਂਹਵਧੂ ਸੋਚ ਅਪਣਾਈ ਹੈ। ਜਦਕਿ ਭਾਜਪਾ ਦੀ ਛੋਟੀ ਸੋਚ ਬਾਰੇ ਸੱਭ ਨੂੰ ਪਤਾ ਹੈ। ਕਾਂਗਰਸ ਪਾਰਟੀ ਨੌਜਵਾਨਾਂ ਤੇ ਮੱਧ ਵਰਗ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਚਿੰਤਤ ਹੈ ਅਤੇ ਇਸ ਨਾਲ ਰਾਹੁਲ ਗਾਂਧੀ ਤੋਂ ਵੱਧ ਕੇ ਕੋਈ ਨਹੀਂ ਜੁੜਿਆ।
ਇਤਿਹਾਸ ਗਵਾਹ ਹੈ ਕਿ ਹਰੇਕ ਮਹਾਨ ਆਗੂ ਨੇ ਪਾਰੰਪਰਿਕ ਰਸਤਾ ਛੱਡਿਆ ਹੈ ਤੇ ਰਾਹੁਲ ਹੁਣ ਭਵਿੱਖ ਦੇ ਆਗੂ ਹਨ ਅਤੇ ਜਿਨ•ਾਂ ਨੇ ਦੇਸ਼ ਦੇ ਹਿੱਤ ‘ਚ ਆਪਣੀ ਕਾਬਲਿਅਤ ਨੂੰ ਦਰਸਾ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ‘ਚ ਕਾਂਗਰਸ ਪਾਰਟੀ ਨੇ ਅਕਾਲੀ ਭਾਜਪਾ ਗਠਜੋੜ ਦੇ ਖਿਲਾਫ ਕਰੜੀ ਟੱਕਰ ਦਿੱਤੀ ਹੈ ਅਤੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਨੌਜਵਾਨ ਚੇਹਰੇ ਦੀ ਫੇਰੀ ਪਾਰਟੀ ਵਰਕਰਾਂ ‘ਚ ਨਵਾਂ ਉਤਸਾਹ ਪੈਦਾ ਕਰੇਗੀ। ਉਨ•ਾਂ ਨੇ ਕਿਹਾ ਕਿ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਝੂਠ ਤੇ ਗੁੰਡਾਗਰਦੀ ਦਾ ਭੰਡਾਫੋੜ ਕਰੇਗੀ। ਅਗਲੀ ਲੜਾਈ ਰਾਹੁਲ ਗਾਂਧੀ ਦੀ ਅਗਵਾਈ ‘ਚ ਹਰੇਕ ਗਲੀ ਦੀ ਨੁੱਕੜ ‘ਤੇ ਲੜੀ ਜਾਵੇਗੀ।

Facebook Comment
Project by : XtremeStudioz