Close
Menu

ਪਾਰਟੀ ਵਿਸਥਾਰ ਲਈ ਤਾਮਿਲਨਾਡੂ ਜਾਣਗੇ ਅਮਿਤ ਸ਼ਾਹ

-- 28 June,2015

ਨਵੀਂ ਦਿੱਲੀ, 28 ਜੂਨ- ਦ੍ਰਾਵਿੜ ਦਲਾਂ ਦੇ ਵਿਕਲਪ ਦੇ ਤੌਰ ‘ਤੇ ਆਪਣੇ ਨੂੰ ਪੇਸ਼ ਕਰਨ ਦੇ ਇਰਾਦੇ ਨਾਲ ਭਾਜਪਾ ਨੇ ਤਾਮਿਲਨਾਡੂ ‘ਚ ਅਗਲੇ ਸਾਲ ਹੋਣ ਵਾਲੇ ਵਿਧਾਨਸਭਾ ਚੋਣ ਤੋਂ ਪਹਿਲਾਂ ਵਿਸਥਾਰ ਦੀ ਮਹੱਤਵਪੂਰਨ ਯੋਜਨਾ ਬਣਾਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਛੇਤੀ ਹੀ ਰਾਜ ਦੇ ਦੌਰੇ ‘ਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ‘ਚ ਪਿਛਲੇ ਕਰੀਬ 50 ਸਾਲਾਂ ਤੋਂ ਕੋਈ ਦ੍ਰਾਵਿੜ ਪਾਰਟੀ ਹੀ ਸੱਤਾ ‘ਚ ਚੁਣੀ ਜਾਂਦੀ ਰਹੀ ਹੈ। ਅਮਿਤ ਸ਼ਾਹ ਦੀ ਤਾਮਿਲਨਾਡੂ ਯਾਤਰਾ ਦੀ ਤਾਰੀਖ਼ ਅਜੇ ਤੈਅ ਨਹੀਂ ਹੋਈ ਹੈ ਹਾਲਾਂਕਿ ਰਾਜ ਦੇ ਦੌਰੇ ਦੇ ਦੌਰਾਨ ਸ਼ਾਹ ਮਤਦਾਤਾਵਾਂ ਦੇ ਵੱਖ ਵੱਖ ਵਰਗਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ ਤੇ ਉਨ੍ਹਾਂ ਦਾ ਖ਼ਾਸ ਜ਼ੋਰ ਦਲਿਤਾਂ ‘ਤੇ ਹੋਵੇਗਾ।

Facebook Comment
Project by : XtremeStudioz