Close
Menu

ਪਾਰੀਕਰ ਨੇ ਲੜਾਈ ਸਮੇਂ ਸੁਰੱਖਿਆ ਬਲਾਂ ‘ਚ ਔਰਤਾਂ ਦੀ ਤਾਇਨਾਤੀ ਤੋਂ ਕੀਤਾ ਇਨਕਾਰ

-- 31 May,2015

ਪੁਣੇ, 31 ਮਈ-ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਸੁਰੱਖਿਆ ਦੇ ਮੱਦੇਨਜ਼ਰ ਔਰਤਾਂ ਦੀ ਯੁੱਧ ਜਿਹੇ ਹਾਲਾਤ ਸਮੇਂ ਸੁਰੱਖਿਆ ਬਲਾਂ ‘ਚ ਤਾਇਨਾਤੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਹੋਰ ਰੱਖਿਆ ਦੇ ਖੇਤਰਾਂ ‘ਚ ਜੁੜਨ ਲਈ ਉਨ੍ਹਾਂ ਦਾ ਸਵਾਗਤ ਕਰਨਗੇ | ਦੁਸ਼ਮਣ ਸੁਰੱਖਿਆ ਬਲਾਂ ਦੁਆਰਾ ਬੰਦੀ ਬਣਾਏ ਜਾਣ ਦੀ ਸੂਰਤ ਦਾ ਹਵਾਲਾ ਦਿੰਦਿਆਂ ਕਿਹਾ ਜੇ ਲੜਾਈ ਸਮੇਂ ਔਰਤਾਂ ਨੂੰ ਕੈਦੀ ਬਣਾ ਲਿਆ ਜਾਵੇ ਤਾਂ ਕੀ ਹੋਵੇਗਾ | ਪੁਣੇ ਨੇੜੇ ਖੜਕਵਾਸਲਾ ਸਥਿਤ ਰਾਸ਼ਟਰੀ ਰੱਖਿਆ ਅਕੈਡਮੀ (ਐਨ. ਡੀ. ਏ.) ‘ਚ ਪਾਸਿੰਗ ਆਊਟ ਪਰੇਡ ਤੋ ਾ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰੀਕਰ ਨੇ ਕਿਹਾ ਕਿ ਵੱਖ-ਵੱਖ ਗੇੜਾ ‘ਚ ਉਨ੍ਹਾਂ ਦੀ ਗਿਣਤੀ ‘ਚ ਵਾਧਾ ਹੋਵੇਗਾ | ਸੁਰੱਖਿਆ ਬਲਾਂ ‘ਚ ਅਧਿਕਾਰੀਆਂ ਦੀ ਕਮੀ ਸਬੰਧੀ ਉਨ੍ਹਾਂ ਕਿਹਾ ਕਿ ਭਰਤੀ ਹੋ ਰਹੀ ਹੈ ਅਤੇ ਅੰਤਰ ਘੱਟ ਰਿਹਾ ਹੈ | ਪਹਿਲਾਂ 11 ਹਜ਼ਾਰ ਦੀ ਕਮੀ ਸੀ ਜੋ ਹੁਣ 7000 ਰਹਿ ਗਈ ਹੈ |

Facebook Comment
Project by : XtremeStudioz