Close
Menu

ਪਾਰੇਖ ਦੇ ਵਿਸਫੋਟਕ ਪੱਤਰ ਨੂੰ ਜਨਤਕ ਕਰੇ ਪ੍ਰਧਾਨ ਮੰਤਰੀ- ਭਾਜਪਾ

-- 26 October,2013

ਨਵੀਂ ਦਿੱਲੀ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਬਕਾ ਕੋਲ ਸਕੱਤਰ ਪੀ. ਸੀ. ਪਾਰੇਖ ਦਾ 2005 ‘ਚ ਲਿਖਿਆ ਪੱਤਰ ਬਹੁਤ ਹੀ ਵਿਸਫੋਟਕ ਹੈ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਨੂੰ ਜਨਤਕ ਕਰਨਾ ਚਾਹੀਦਾ ਹੈ। ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਖਬਰਾਂ ਅਨੁਸਾਰ ਪਾਰੇਖ ਦੇ ਪੱਤਰ ‘ਚ ਤਿੰਨ ਗੰਭੀਰ ਦੋਸ਼ ਲਾਏ ਗਏ ਹਨ। ਉਸ ‘ਚ ਕਿਹਾ ਗਿਆ ਹੈ ਕਿ ਸਰਕਾਰ ‘ਚ ਹੀ ਕੋਲ ਮਾਫੀਆ ਮੌਜੂਦ ਹੈ, ਕੁਝ ਸੰਸਦ ਮੈਂਬਰ ਪਾਰੇਖ ‘ਤੇ ਭਾਰੀ ਦਬਾਅ ਬਣਾ ਰਹੇ ਹਨ ਅਤੇ ਕੋਲੇ ਦੀ ਵੱਡੇ ਪੈਮਾਨੇ ‘ਤੇ ਕਾਲਾ ਬਾਜ਼ਾਰ ਹੋ ਰਹੀ ਹੈ। ਮੁੱਖ ਵਿਰੋਧੀ ਦਲ ਨੇ ਕਿਹਾ,”ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਪਾਰੇਖ ਨੇ ਆਪਣੇ ਪੱਤਰ ‘ਚ ਕਿਹੜੇ ਸੰਸਦ ਮੈਂਬਰਾਂ ‘ਤੇ ਉਨ੍ਹਾਂ ‘ਤੇ ਦਬਾਅ ਬਣਾਉਣ ਦਾ ਦੋਸ਼ ਲਾਇਆ ਸੀ। ਸਰਕਾਰ ‘ਚ ਹੀ ਕੋਲ ਮਾਫੀਆ ਹੋਣ ਦੇ ਉਨ੍ਹਾਂ ਦੇ ਦੋਸ਼ ‘ਤੇ ਪ੍ਰਧਾਨ ਮੰਤਰੀ ਨੇ ਕੀ ਗੰਭੀਰਤਾ ਨਾਲ ਲਿਆ? ਉਨ੍ਹਾਂ ਦੇ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਕੀ ਕਾਰਵਾਈ ਕੀਤੀ?” ਜਾਵਡੇਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਰੇਖ ਦੇ ਪੱਤਰ ਨੂੰ ਜਨਤਕ ਕਰਨ ਦੇ ਨਾਲ ਉਸ ‘ਚ ਲਾਏ ਗਏ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਅਤੇ ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿ ਪਾਰੇਖ ਨੇ ਜਿਸ ਸਮੇਂ ਦੀ ਗੱਲ ਕੀਤੀ ਹੈ ਉਸ ਸਮੇਂ ਸਿੰਘ ਕੋਲਾ ਮੰਤਰਾਲੇ ਦਾ ਅਹੁਦਾ ਸੰਭਾਲ ਰਹੇ ਸਨ।
ਪ੍ਰਧਾਨ ਮੰਤਰੀ ਵੱਲੋਂ ਸੀ. ਬੀ. ਆਈ. ਦੇ ਸਾਹਮਣੇ ਜਾਂਚ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ‘ਤੇ ਭਾਜਪਾ ਬੁਲਾਰੇ ਨੇ ਕਿਹਾ ਕਿ ਸਿੰਘ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ। 2ਜੀ ਮਾਮਲੇ ‘ਚ ਉਨ੍ਹਾਂ ਨੇ ਪੀ. ਏ. ਸੀ. ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਕਹੀ ਪਰ ਨਾ ਤਾਂ ਪੀ. ਏ. ਸੀ. ਦੇ ਸਾਹਮਣੇ ਪੇਸ਼ ਹੋਏ ਅਤੇ ਨਾ ਹੀ ਜੇ. ਪੀ. ਸੀ. ਦੇ ਸਾਹਮਣੇ।” ਭਾਜਪਾ ਬੁਲਾਰੇ ਨੇ ਕਿਹਾ ਕਿ ਸੁਤੰਤਰ ਜਾਂਚ ਲਈ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਸੀ. ਬੀ. ਆਈ. ਉਨ੍ਹਾਂ ਦੇ ਅਧੀਨ ਆਉਂਦੀ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਪ੍ਰਮੁੱਖ ਰਹਿੰਦੇ ਨਿਰਪੱਖ ਜਾਂਚ ਸੰਭਵ ਨਹੀਂ ਹੈ।

Facebook Comment
Project by : XtremeStudioz