Close
Menu

ਪਿਛਲੀ ਲੈਅ ਬਰਕਰਾਰ ਰੱਖਣ ਲਈ ਉਤਰੇਗੀ ਕਿੰਗਜ਼ ਇਲੈਵਨ ਪੰਜਾਬ

-- 06 April,2015

ਮੋਹਾਲੀ -ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸ਼ੁਰੂਆਤੀ 6 ਸੈਸ਼ਨਾਂ ‘ਚ ਕੋਈ ਖਾਸ ਪ੍ਰਦਰਸ਼ਨ ਨਾਂ ਕਰਨ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਸਾਲ 7ਵੇਂ ਸੈਸ਼ਨ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਉਪ-ਜੇਤੂ ਰਿਹਾ ਤੇ ਇਸ ਵਾਰ ਵੀ ਉਸ ਦਾ ਟੀਚਾ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦਾ ਹੋਵੇਗਾ। ਕਿੰਗਜ਼ ਇਲੈਵਨ ਲਈ ਪਿਛਲੇ ਸੈਸ਼ਨ ‘ਚ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਟੀਮ ਦੀ ਸਫਲਤਾ ਦੇ ਮੁੱਖ ਆਧਾਰ ਰਹੇ। ਵਰਿੰਦਰ ਸਹਿਵਾਗ ਵਰਗੇ ਧਮਾਕਾਖੇਜ਼ ਬੱਲੇਬਾਜ਼ ਅਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦੀ ਹਾਜ਼ਰੀ ਕਿੰਗਜ਼ ਇਲੈਵਨ ਨੂੰ ਇਕ ਮਜ਼ਬੂਤ ਟੀਮ ਬਣਾਉਂਦੀ ਹੈ। ਇਸ ਤੋਂ ਇਲਾਵਾ ਟੀਮ ‘ਚ ਰਿਧੀਮਾਨ ਸਾਹਾ, ਅਕਸ਼ਰ ਪਟੇਲ ਤੇ ਮਨਨ ਵੋਹਰਾ ਵਰਗੇ ਪ੍ਰਤਿਭਾਸ਼ਾਲੀ ਭਾਰਤੀ ਖਿਡਾਰੀ ਮੱਧਕ੍ਰਮ ਨੂੰ ਸੰਤੁਲਿਤ ਬਣਾਉਂਦੇ ਹਨ। ਆਸਟ੍ਰੇਲੀਆ ਨੂੰ 5ਵਾਂ ਵਿਸ਼ਵ ਕੱਪ ਖਿਤਾਬ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਖਿਡਾਰੀ ਮੈਕਸਵੈੱਲ ਤੋਂ ਇਸ ਵਾਰ ਸਭ ਤੋਂ ਜ਼ਿਆਦਾ ਉਮੀਦਾਂ ਹੋਣਗੀਆਂ।
ਕਿੰਗਜ਼ ਇਲੈਵਨ ਦੀ ਸਲਾਮੀ ਜੋੜੀ ਸਹਿਵਾਗ ਤੇ ਮੁਰਲੀ ਵਿਜੇ ਹੀ ਅਜਿਹੇ ਦੋ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਈ. ਪੀ. ਐੱਲ. ‘ਚ 2 ਵਾਰ ਸੈਂਕੜਾ ਜੜਨ ਦਾ ਕਾਰਨਾਮਾ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸਾਹਾ, ਮਿਲਰ, ਮੈਕਸਵੈੱਲ ਅਤੇ ਸ਼ਾਨ ਮਾਰਸ਼ ਨਾਲ ਲੈਸ ਟੀਮ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਨਜ਼ਰ ਆਉਂਦੀ ਹੈ।

Facebook Comment
Project by : XtremeStudioz