Close
Menu

ਪਿਛਲੇ ਦਸ ਸਾਲਾਂ ’ਚ ਸਾਹਾ ਭਾਰਤ ਦਾ ਸਰਵੋਤਮ ਵਿਕਟ ਕੀਪਰ: ਗਾਂਗੁਲੀ

-- 12 November,2018

ਕੋਲਕਾਤਾ, 12 ਨਵੰਬਰ
ਮੋਢੇ ਦੀ ਸੱਟ ਕਾਰਨ ਰਿੱਧੀਮਾਨ ਸਾਹਾ ਫਿਲਹਾਲ ਕ੍ਰਿਕਟ ਤੋਂ ਦੂਰ ਹੈ ਪਰ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਉਹ ਪਿਛਲੇ ਪੰਜ ਤੋਂ ਦਸ ਸਾਲਾਂ ਵਿੱਚ ਭਾਰਤ ਦਾ ਸਰਵੋਤਮ ਵਿਕਟਕੀਪਰ ਹੈ। ਗਾਂਗੁਲੀ ਨੇ ਕਿਹਾ ਕਿ ਸਾਹਾ ਕਰੀਬ ਇਕ ਸਾਲ ਤੋਂ ਟੀਮ ਤੋਂ ਬਾਹਰ ਹੈ ਪਰ ਉਸ ਨੂੰ ਲੱਗਦਾ ਹੈ ਕਿ ਪਿਛਲੇ ਪੰਜ ਤੋਂ 10 ਸਾਲਾਂ ’ਚ ਉਹ ਭਾਰਤ ਦਾ ਸਰਵੋਤਮ ਵਿਕਟਕੀਪਰ ਹੈ। ਉਸ ਨੇ ਆਸ ਪ੍ਰਗਟਾਈ ਕਿ ਉਹ ਜਲਦੀ ਹੀ ਸੱਟ ਤੋਂ ਉਭਰ ਜਾਵੇਗਾ। ਗਾਂਗੁਲੀ ਇੱਥੇ ਕਿਤਾਬ ‘ਵਿਕੀ’ ਦੇ ਰਿਲੀਜ਼ ਮੌਕੇ ਬੋਲ ਰਹੇ ਸਨ। ਇਹ ਕਿਤਾਬ ਖੇਡ ਦੀ ਇਕ ਕਾਲਪਨਿਕ ਕਹਾਣੀ ਹੈ ਜਿਸ ਨੂੰ ਸੀਨੀਅਰ ਪੱਤਰਕਾਰ ਗੌਤਮ ਭੱਟਾਚਾਰੀਆ ਨੇ ਲਿਖਿਆ ਹੈ। ਇਸ ਕਿਤਾਬ ਵਿੱਚ ਇਕ ਵਿਕਟਕੀਪਰ ਦੇ ਸੰਘਰਸ਼ ਦੀ ਕਹਾਣੀ ਲਿਖੀ ਗਈ ਹੈ ਜੋ ਜੂਝਣ ਤੋਂ ਬਾਅਦ ਵੱਡੀਆਂ ਉਪਲਬਧੀਆਂ ਹਾਸਲ ਕਰਦਾ ਹੈ। ਦਸੰਬਰ 2014 ਵਿੱਚ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਪਹਿਲੀ ਪਸੰਦ ਬਣਿਆ 34 ਸਾਲਾ ਮੋਢੇ ਦੀ ਸਰਜਰੀ ਤੋਂ ਬਾਅਦ ਰਿਕਵਰੀ ਦੇ ਪੜਾਅ ’ਚੋਂ ਲੰਘ ਰਿਹਾ ਹੈ। 

Facebook Comment
Project by : XtremeStudioz