Close
Menu

ਪਿਤਾ, ਪੁੱਤਰ ਦੇ ਸੰਬੰਧਾ ‘ਤੇ ਆਧਾਰਤ ਹੈ – ’ਬੌਸ’

-- 14 October,2013

ਮੁੰਬਈ-ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਬੌਸ’ਪਿਤਾ ਅਤੇ ਪੁੱਤਰ ਦੇ ਵਿਚਾਲੇ ਸੰਬੰਧਾ ‘ਤੇ ਆਧਾਰਤ ਹੈ। ਅਕਸ਼ੈ ਕੁਮਾਰ ਨੇ ਕਿਹਾ ਕਿ ‘ਬੌਸ’ ਦੋ ਭਰਾ ਅਤੇ ਪਿਤਾ ਦੇ ਵਿਚਾਲੇ ਰਿਸ਼ਤਿਆਂ ‘ਤੇ ਆਧਾਰਤ ਹੈ। ਮੈਂ ਇਹ ਫਿਲਮ ਇਸ ਲਈ ਬਣਾ ਰਿਹਾ ਹੈ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ‘ਚ ਆਪਣੇ ਪਿਤਾ ਦੇ ਬਹੁਤ ਕਰੀਬ ਰਿਹਾ ਹਾਂ। ਅਕਸ਼ੈ ਕੁਮਾਰ ਨੇ ਕਿਹਾ ਕਿ ਬਾਲੀਵੁੱਡ ‘ਚ ਮੈਂ ਮਾਂ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਨ ਪਰ ਪਿਤਾ ਅਤੇ ਪੁੱਤਰ ਦੇ ਆਧਾਰਤ ਬਹੁਤ ਹੀ ਘੱਟ ਫਿਲਮਾਂ ਦੇਖਣ ਨੂੰ ਮਿਲੀਆਂ ਹੋਣਗੀਆ। ਅਕਸ਼ੈ ਕੁਮਾਰ ਨੇ ਕਿਹਾ ਕਿ ਮੈਂ ਅਜਿਹਾ ਮੰਨਦਾ ਹਾਂ ਕਿ ਮਾਂ ਦਾ ਦਰਜਾ ਦੁਨੀਆਂ ‘ਚ ਸਭ ਤੋਂ ਉੱਚਾ ਹੁੰਦਾ ਹੈ। ਉਸ ਨੇ ਕਿਹਾ ਕਿ ਮਾਂ, ਬੇਟੇ ਅਤੇ ਪੁੱਤਰ ਦੇ ਰਿਸ਼ਤੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਇਸ ਫਿਲਮ ‘ਚ ਮੀਥੁਨ ਚਕਰਵਰਤੀ ਨੇ ਅਕਸ਼ੈ ਕੁਮਾਰ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ‘ਬੌਸ’ ਸਾਲ 2010 ‘ਚ ਰਿਲੀਜ਼ ਫਿਲਮ ‘ਮਲਿਆਲਮ’ ਫਿਲਮ ਪੋਕਿਰੀਰਾਜਾ ਦਾ ਰਿਮੇਕ ਹੈ। ਅਕਸ਼ੈ ਕੁਮਾਰ ਇਸ ਫਿਲਮ ਦਾ ਨਿਰਮਾਣ ਅਸ਼ਵਨੀ ਯਾਰਡੀ ਨਾਲ ਸਾਂਝੇ ਰੂਪ ‘ਚ ਕਰ ਰਹੇ ਹਨ। ਐਂਥੋਨੀ ਡੀਸੂਜਾ ਦੇ ਨਿਰਦੇਸ਼ਨ ‘ਚ ਬਣੀ ‘ਬੌਸ’ ‘ਚ ਅਕਸ਼ੈ ਕੁਮਾਰ ਤੋਂ ਇਲਾਵਾ ਮੀਥੁਨ, ਡੈਨੀ, ਅਦਿੱਤੀ ਰਾਓ, ਹੈਦਰੀ, ਰੋਨਿਤ ਰਾਓ ਅਤੇ ਜਾਨੀ ਲੀਵਰ ਨੇ ਮੁੱਖ ਭੂਮਿਕਾ ਨਿਭਾਈ ਹੈ। ‘ਬੌਸ’16 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz