Close
Menu

ਪੀਆਰਟੀਸੀ ਦੀ ਪੁਰਾਣੀ ਸ਼ਾਨੋ ਸ਼ੌਕਤ ਕੀਤੀ ਜਾਵੇੇਗੀ ਬਹਾਲ: ਕੋਹਾੜ

-- 28 May,2015

ਪਟਿਆਲਾ, 28ਮਈ-ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾਡ਼ ਨੇ ਕਿਹਾ ਹੈ ਕਿ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਪੁਰਾਣੀ ਸ਼ਾਨੋ-ਸ਼ੌਕਤ ਬਹਾਲ ਕੀਤੀ ਜਾਵੇਗੀ|  ਉਹ ਅੱੱਜ ਇੱਥੇ ਅਦਾਰੇ ਦੇ ਬੇੜੇ ਵਿੱਚ ਪਾੲੀਆਂ 20 ਨਵੀਆਂ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਬੱਸ ਸਟੈਂਡ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ|
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਰ ਮਹੀਨੇ 50 ਨਵੀਆਂ ਬੱਸਾਂ ਤਿਆਰ ਹੋ ਜਾਣਗੀਆਂ ਤੇ ਅਕਤੂਬਰ ਤੱਕ 250 ਨਵੀਆਂ ਬੱੱਸਾਂ ਦੇ ਆਉਣ ਨਾਲ ਅਦਾਰੇ ਕੋਲ ਕੁੱਲ 1123 ਬੱਸਾਂ ਹੋ ਜਾਣਗੀਆਂ| ਇਨ੍ਹਾਂ ਬੱੱਸਾਂ  ਨੂੰ ‘ਸ਼ਾਨ-ਏ-ਪੰਜਾਬ’ ਦਾ ਨਾਮ ਦਿੱਤਾ ਗਿਆ ਹੈ| ਸ੍ਰੀ ਕੋਹਾੜ ਨੇ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਪਹਿਲੀ ਵਾਰ ਗਲੋਬਲ ਪੁਜ਼ੀਸ਼ਨਿੰਗ ਸਿਸਟਮ(ਜੀ.ਪੀ.ਐਸ.) ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਦਫ਼ਤਰ ਵਿੱਚ ਬੈਠਿਆਂ ਹੀ ਬੱੱਸ ਦੀ ਸਥਿਤੀ ਪਤਾ ਲੱਗਦੀ ਰਹੇਗੀ| ਸ੍ਰੀ ਕੋਹਾਡ਼ ਨੇ ਕਿਹਾ ਕਿ ਕੁਝ ਮਹੀਨਿਆਂ ਦੌਰਾਨ ਹੀ ਪੀਆਰਟੀਸੀ ’ਚ ਕਾਫ਼ੀ ਸੁਧਾਰ ਹੋਇਆ ਹੈ|  1300 ਨਵੀਆਂ ਬਿਜਲਈ ਮਸ਼ੀਨਾਂ ਖ਼ਰੀਦ ਕੇ ਕੰਡਕਟਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ| ਜਲਦੀ ਹੀ ਰਾਮਾਂ ਮੰਡੀ ਤੇ ਫ਼ਰੀਦਕੋਟ ਦੇ ਬੱਸ ਸਟੈਂਡ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ|
ਇਸੇ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਨੇ ਕਿਹਾ ਕਿ ਅਦਾਰੇ ਦੀ ਰੋਜ਼ਾਨਾ ਦੀ ਆਮਦਨ 50 ਲੱਖ ਰੁਪਏ ਤੋਂ ਵੱਧ ਕੇ 85 ਲੱਖ ਰੁਪਏ ਰੋਜ਼ਾਨਾ ਹੋ ਗਈ ਹੈ| ਐਮਡੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ 31 ਜਲਾਈ  ਤੱਕ ਪੀਆਰਟੀਸੀ ਦੀ ਆਮਦਨ ਇੱਕ ਕਰੋੜ ਰੁਪਏ ਕਰਨ ਅਤੇ 30 ਸਤੰਬਰ ਤੱਕ ਸਵਾ ਕਰੋੜ ਰੁਪਏ ਰੋਜ਼ਾਨਾ ਦੀ ਆਮਦਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ|  ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦੌਰਾਨ ਪੀਆਰਟੀਸੀ ਦੇ ਨਵੇਂ ਨਿਯੁਕਤ ਵਾਈਸ ਚੇਅਰਮੈਨ ਇੰਜਨੀਅਰ ਵਿਨਰਜੀਤ ਸਿੰਘ ਗੋਲਡੀ(ਖਡਿਆਲ) ਨੇ ਕਿਹਾ ਕਿ ਪਿੰਡਾਂ ਤੇ ਕਸਬਿਆਂ ਦੇ ਛੋਟੇ ਰੂਟਾਂ ਲਈ ਸਰਕਾਰੀ ਮਿੰਨੀ ਬੱਸਾਂ ਚਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ| ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਨਵ ਨਿਯੁਕਤ ਚੇਅਰਮੈਨ  ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਹਲਕਾ ਇੰਚਾਰਜ ਭਗਵਾਨ ਦਾਸ ਜੁਨੇਜਾ, ਸ਼ਹਿਰੀ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ ਤੇ ਭਾਜਪਾ  ਦੇ ਸ਼ਹਿਰੀ ਪ੍ਰਧਾਨ ਅਨਿਲ ਬਜਾਜ ਆਦਿ ਆਗੂ ਵੀ ਹਾਜ਼ਰ ਸਨ|

Facebook Comment
Project by : XtremeStudioz