Close
Menu

ਪੀਐਨਬੀ ਘੁਟਾਲਾ: ਈਡੀ ਵੱਲੋਂ ਚੋਕਸੀ ਤੇ ਹੋਰਨਾਂ ਦੇ 218 ਕਰੋੜ ਦੇ ਅਸਾਸੇ ਜ਼ਬਤ

-- 18 October,2018

ਨਵੀਂ ਦਿੱਲੀ, 18 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿੱਚ 13 ਹਜ਼ਾਰ ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਤੇ ਹੋਰਨਾਂ ਦੇ 218 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਅਧਿਕਾਰੀਆਂ ਮੁਤਾਬਕ ਪ੍ਰੀਵੈਨਸ਼ਨ ਆਫ਼ ਮਨੀ ਲੌਂਡਰਿੰਗ (ਕਾਲੇ ਧਨ ਨੂੰ ਸਫ਼ੇਦ ਕਰਨ ਤੋਂ ਰੋਕਣ) ਐਕਟ ਤਹਿਤ ਕੇਂਦਰੀ ਜਾਂਚ ਏਜੰਸੀ ਦੇ ਮੁੰਬਈ ਸਥਿਤ ਜ਼ੋਨਲ ਦਫ਼ਤਰ ਨੇ ਚੋਕਸੀ ਤੇ ਹੋਰਨਾਂ ਦੀ ਭਾਰਤ ਤੇ ਵਿਦੇਸ਼ ਵਿੱਚ ਸਥਿਤ ਜਾਇਦਾਦਾਂ ਨੂੰ ਕੇਸ ਨਾਲ ਜੋੜਨ ਲਈ ਤਿੰਨ ਆਰਜ਼ੀ ਹੁਕਮ ਜਾਰੀ ਕੀਤੇ ਹਨ। ਈਡੀ ਨੇ ਜਿਨ੍ਹਾਂ ਵਿਅਕਤੀਆਂ ਦੇ ਅਸਾਸਿਆਂ ਨੂੰ ਕੇਸ ਨਾਲ ਜੋੜਿਆ ਹੈ ਉਨ੍ਹਾਂ ਵਿੱਚ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਧੋਖਾਧੜੀ ਦੇ ਇਸ ਕੇਸ ਵਿੱਚ ਮੁੱਖ ਮੁਲਜ਼ਮ ਨੀਰਵ ਮੋਦੀ ਦਾ ਨੇੜਲਾ ਸਾਥੀ ਤੇ ਅਮਰੀਕਾ ਅਧਾਰਿਤ ਐਕਜ਼ੀਕਿਊਟਿਵ ਮਿਹਿਰ ਭੰਸਾਲੀ ਤੇ ਏਪੀ ਜੈਮਜ਼ ਤੇ ਜਿਊਲਰੀ ਪਾਰਕ ਨਾਂ ਦੀ ਕੰਪਨੀ ਸ਼ਾਮਲ ਹੈ। ਕਬਜ਼ੇ ਵਿਚ ਲਏ ਤੇ ਕੇਸ ਨਾਲ ਜੋੜੇ ਕੁੱਲ ਅਸਾਸਿਆਂ ਦੀ ਕੀਮਤ 218.46 ਕਰੋੜ ਰੁਪਏ ਹੈ। ਈਡੀ ਵੱਲੋਂ 2 ਅਰਬ ਅਮਰੀਕੀ ਡਾਲਰ (ਲਗਪਗ 13 ਹਜ਼ਾਰ ਕਰੋੜ ਰੁਪਏ) ਦੇ ਘੁਟਾਲੇ ਨਾਲ ਸਬੰਧਤ ਕੇਸ ਦੀ ਜਾਂਚ ਸੀਬੀਆਈ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਜਾਂਚ ਮੁਤਾਬਕ ਨੀਰਵ ਮੋਦੀ ਤੇ ਚੋਕਸੀ ਨੇ ਮੁੰਬਈ ਵਿੱਚ ਪੀਐਨਬੀ ਦੀ ਬਰੈਡੀ ਹਾਊਸ ਸਥਿਤ ਬਰਾਂਚ ਨੂੰ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਜ਼ਿਆਂ ਦੇ ਰੂਪ ਵਿੱਚ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਚੋਕਸੀ ਕੈਰੇਬੀਅਨ ਰਾਸ਼ਟਰ ਐਂਟਿਗਾ ਤੇ ਬਰਬੂਡਾ ਵਿੱਚ ਹੈ।

Facebook Comment
Project by : XtremeStudioz