Close
Menu

ਪੀਐਮਓ ਨੇ ਨਹੀਂ ਦਿੱਤਾ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਸਮਾਂ

-- 01 July,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਆਫ਼ਿਸ ਯਾਨੀ ਪੀਐਮਓ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਹੈ। ਇਸਦੇ ਲਈ ਉਨ੍ਹਾਂ ਦੇ ਵਿਅਸਤ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐਮ ਅਜੇ ਕੁੱਝ ਦਿਨ ਹੋਰ ਵਿਅਸਤ ਹਨ ਇਸ ਲਈ ਉਹ ਨਹੀਂ ਮਿਲ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਸਕਦੇ ਹੋ। ਕਰੀਬ 10 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਐਮ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਲੇਕਿਨ ਸੋਮਵਾਰ ਨੂੰ ਪੀਐਮ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਅਜੇ ਪੀਐਮ ਦੇ ਕੋਲ ਸਮਾਂ ਨਹੀਂ ਹੈ, ਤੁਸੀਂ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਨੂੰ ਮਿਲ ਸਕਦੇ ਹੋ। ਇਸ ਤਰ੍ਹਾਂ ਦਿੱਲੀ ‘ਚ ਕੇਂਦਰ ਤੇ ਆਮ ਆਦਮੀ ਪਾਰਟੀ ਦਾ ਟਕਰਾਓ ਖੁੱਲਕੇ ਸਾਹਮਣੇ ਆ ਰਿਹਾ ਹੈ।

Facebook Comment
Project by : XtremeStudioz