Close
Menu

ਪੀਐੱਸਐੱਲ ਤੋਂ ਹਟਿਆ ਭਾਰਤੀ ਪ੍ਰਸਾਰਣਕਰਤਾ

-- 19 February,2019

ਦੁਬਈ, 19 ਫਰਵਰੀ
ਭਾਰਤੀ ਪ੍ਰਸਾਰਣਕਰਤਾ ਆਈਐਮਜੀ ਰਿਲਾਇੰਸ ਪਿਛਲੇ ਹਫ਼ਤੇ ਕਸ਼ਮੀਰ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਟੀ20 ਟੂਰਨਾਮੈਂਟ ਦੇ ਪ੍ਰਸਾਰਣ ਤੋਂ ਪਿੱਛੇ ਹਟ ਗਿਆ ਹੈ। ਪਾਕਿਸਤਾਨ ਕਿ੍ਕਟ ਬੋਰਡ (ਪੀਸੀਬੀ) ਨੇ ਐਤਵਾਰ ਨੂੰ ਇਹ ਘੋਸ਼ਣਾ ਕੀਤੀ। ਆਈਐਮਜੀ ਰਿਲਾਇੰਸ ਪੀਐਸਐਲ ਦਾ ਪ੍ਰਸਾਰਣ ਕਰ ਰਿਹਾ ਸੀ ਜੋ ਸੁਰੱਖਿਆ ਕਾਰਨਾਂ ਕਰਕੇ ਯੂਏਈ ਵਿੱਚ ਖੇਡਿਆ ਜਾ ਰਿਹਾ ਹੈ। ਕੰਪਨੀ ਨੂੰ ਅਗਲੇ ਮਹੀਨੇ ਕਰਾਚੀ ਅਤੇ ਲਾਹੌਰ ਵਿੱਚ ਹੋਣ ਵਾਲੇ ਅੰਤਿਮ ਨਾਕਆਊਟ ਮੈਚਾਂ ਦਾ ਵੀ ਪ੍ਰਸਾਰਣ ਕਰਨਾ ਸੀ। ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ 41 ਭਾਰਤੀ ਸੈਨਿਕ ਮਾਰੇ ਗਏ ਸਨ ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਸਮੂਹ ਨੇ ਲਈ ਹੈ। ਪਿਛਲੇ 30 ਸਾਲ ਵਿੱਚ ਇਹ ਸਭ ਤੋਂ ਘਾਤਕ ਹਮਲਾ ਸੀ। ਪੀਸੀਬੀ ਨੇ ਕਿਹਾ ਕਿ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਕਰਨ ਲਈ ਨਵੇਂ ਪ੍ਰਸਾਰਣਕਰਤਾ ਦੀ ਘੋਸ਼ਣਾ ਸੋਮਵਾਰ ਨੂੰ ਕੀਤੀ ਜਾਵੇਗੀ। ਪੀਸੀਬੀ ਦੇ ਪ੍ਰਬੰਧ ਨਿਰਦੇਸ਼ਕ ਵਸੀਮ ਖਾਨ ਨੇ ਬਿਆਨ ਵਿੱਚ ਕਿਹਾ, ‘‘ਪੀਸੀਬੀ ਕੋਲ ਹਮੇਸ਼ਾ ਵਿਕਲਪ ਯੋਜਨਾ ਹੁੰਦੀ ਹੈ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਨਵੇਂ ਸਾਂਝੇਦਾਰ ਦੀ ਘੋਸ਼ਣਾ ਕਰਨ ਦੀ ਸਥਿਤੀ ਵਿੱਚ ਹਾਂ।’

Facebook Comment
Project by : XtremeStudioz