Close
Menu

ਪੀਟਰ ਸੰਧੂ ਬਾਰੇ ਐਥਿਕ ਰਿਪੋਰਟ ਤੋਂ ਪ੍ਰੀਮੀਅਮ ਸੰਤੁਸ਼ਟ

-- 22 October,2013

edmonton-mla-peter-sandhuਐਡਮਿੰਟਨ,22 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਅਲਬਰਟਾ ਦੀ ਪ੍ਰੀਮੀਅਰ ਐਲੀਸਨ ਰੈੱਡਫੋਰਡ ਨੇ ਇਸ ਹਫਤੇ ਐਥਿਕ ਕਮਿਸ਼ਨ ਦੀ ਰਿਪੋਰਟ ਵਿਚ ਐੱਮ. ਐੱਲ. ਏ. ਪੀਟਰ ਸੰਧੂ ਨੂੰ ਦਿੱਤੀ ਕਲੀਨ ਚਿਟ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਸੂਬੇ ਦਾ ਕੋਈ ਕਾਨੂੰਨ ਟੁੱਟਿਆ ਹੋਵੇ। ਅਲਬਰਟਾ ਦੇ ਐਥਿਕ ਕਮਿਸ਼ਨਰ ਨੀਲ ਵੀਕੀਸਨ ਨੇ ਕਿਹਾ ਕਿ ਐੱਮ. ਐੱਲ. ਏ. ਪੀਟਰ ਸੰਧੂ ਐਡਮਿੰਟਨ ਮੈਨਿੰਗ ਦੀ ਕੰਪਨੀ ‘ਤੇ ਜੋ ਵੀ ਕੇਸ ਕੀਤੇ ਗਏ ਸਨ ਉਹ ਸਭ ਉਸ ਦੇ ਵਕੀਲ ਦੀਆਂ ਗਲਤ ਸਲਾਹਾਂ ਦਾ ਨਤੀਜਾ ਸਨ। ਐਥਿਕ ਕਮਿਸ਼ਨਰ ਨੀਲ ਵੀਕੀਸਨ ਨੇ ਕਿਹਾ ਕਿ ਸੰਧੂ ਨੇ ਲੀਨ ਐਕਟ ਨੂੰ ਬਦਲਣ ਲਈ ਜੋ ਧੜੇਬੰਦੀ ਕੀਤੀ ਸੀ, ਉਸ ਦਾ ਲਾਭ ਸਾਰੇ ਬਿਲਡਰਾਂ ਨੂੰ ਹੋਣਾ ਸੀ। ਇਸ ਬਾਰੇ ਪ੍ਰੀਮੀਅਰ ਐਲੀਸਨ ਰੈੱਡਫੋਰਡ ਨੇ ਕਿਹਾ ਕਿ ਸੰਧੂ ਸੱਚਾਈ ਅਤੇ ਇਮਾਨਦਾਰੀ ਦੀ ਸਿਆਸਤ ਕਰ ਰਿਹਾ ਹੈ ਅਤੇ ਸੰਧੂ ਦੇ ਅਸਤੀਫੇ ਬਾਰੇ ਪੀ. ਸੀ. ਪਾਰਟੀ ਦੀ ਕਾਕਿਸ ਹੀ ਕੋਈ ਫੈਸਲਾ ਕਰੇਗੀ। ਪੀ. ਸੀ. ਪਾਰਟੀ ਦੇ ਐੱਮ. ਐੱਲ. ਏ. ਦੇ ਯੰਗ ਸਟੀਵ ਨੇ ਕਿਹਾ ਕਿ ਸੰਧੂ ਨੂੰ ਜਲਦ ਹੀ ਪਾਰਟੀ ‘ਚ ਵਾਪਸ ਲੈ ਲਿਆ ਜਾਵੇਗਾ।

Facebook Comment
Project by : XtremeStudioz