Close
Menu

ਪੀਸੀਬੀ ਨੂੰ ਭਾਰਤ ਵੱਲੋਂ ਤਿਕੋਣੀ ਲੜੀ ਲਈ ਸੱਦਾ ਮਿਲਣ ਦੀ ਉਮੀਦ

-- 13 September,2013

M_Id_335385_India_vs_Pakistanਕਰਾਚੀ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਨਾਲ ਰੈਗੂਲਰ ਕ੍ਰਿਕਟ ਮੈਚ ਕਰਾਉਣ ਲਈ ਬੇਤਾਬ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਬੀ.ਸੀ.ਸੀ.ਆਈ ਨੂੰ ਇਸ ਸਾਲ ਦੇ ਅਖੀਰ ‘ਚ ਤਿਕੋਣੀ ਲੜੀ ਦੀ ਮੇਜ਼ਬਾਨੀ ਕਰਨ ਲਈ ਮਨਾਉਣ ਦੀ ਉਮੀਦ ਕਰ ਰਿਹਾ ਹੈ। ਦੋਵੇਂ ਬੋਰਡ ਸ਼ਨੀਵਾਰ ਨੂੰ ਇੱਥੇ ਚੇਨਈ ‘ਚ ਹੋਣ ਵਾਲੀ ਏਸ਼ੀਆ ਕ੍ਰਿਕਟ ਪ੍ਰੀਸ਼ਦ ਦੀ ਬੈਠਕ ‘ਚ ਆਹਮੋ-ਸਾਹਮਣੇ ਹੋਣਗੇ। ਬੈਠਕ ‘ਚ ਪੀ.ਸੀ.ਬੀ ਦੇ ਮੁੱਖ ਪਰੀਚਾਲਨ ਅਧਿਕਾਰੀ ਸੂਭਾਨ ਅਹਿਮਦ ਸਿਰਫ ਏ.ਸੀ.ਸੀ ਦੀ ਬੈਠਕ ‘ਚ ਸ਼ਿਰਕਤ ਹੀ ਨਹੀਂ ਕਰਨਗੇ ਸਗੋਂ ਬੀ.ਸੀ.ਸੀ.ਆਈ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਨਗੇ। ਪੀ.ਸੀ.ਬੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਅਜਿਹੀ ਆਸ ਹੈ ਕਿ ਬੀ.ਸੀ.ਸੀ.ਆਈ ਸ਼ਾਇਦ ਭਾਰਤ ਵਿੱਚ ਦਸੰਬਰ ‘ਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਤਿਕੋਣੀ ਲੜੀ ਦਾ ਪ੍ਰਸਤਾਵ ਰੱਖ ਸਕਦਾ ਹੈ ਅਤੇ ਪੀ.ਸੀ.ਬੀ ਇਸ ਸੱਦੇ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਸੂਤਰਾਂ ਨੇ ਕਿਹਾ ਕਿ ਪੀ.ਸੀ.ਬੀ ਨੂੰ ਭਾਰਤ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਉਹ ਇਸ ਸਾਲ ਦੇ ਅਖੀਰ ‘ਚ ਦੱਖਣੀ ਅਫਰੀਕਾ ਦੇ ਦੌਰੇ ਨੂੰ ਛੋਟਾ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਤਿਕੋਣੀ ਲੜੀ ਕਰਾਉਣ ‘ਤੇ ਵਿਚਾਰ ਕਰ ਰਿਹਾ ਹੈ।

Facebook Comment
Project by : XtremeStudioz