Close
Menu

ਪੀਸੀ ਪਾਰਟੀ ਦੀ ਨਾਮਜ਼ਦਗੀ ਚੋਣ ਜਗਦੀਪ ਕੌਰ ਸਹੋਤਾ ਨੇ ਜਿੱਤੀ; ਸੂਬਾਈ ਚੋਣਾਂ 5 ਨੂੰ

-- 09 April,2015

ਕੈਲਗਰੀ, ਪ੍ਰੋਗਰੈਸਿਵ ਕੰਜ਼ਰਵੇਟਿਵ (ਪੀਸੀ) ਪਾਰਟੀ ਵੱਲੋਂ ਕੈਲਗਰੀ ਦੇ ਮੈਕਾਲ ਹਲਕੇ ਦੀ ਨਾਮਜ਼ਦਗੀ ਚੋਣ ਜਗਦੀਪ ਕੌਰ ਸਹੋਤਾ ਨੇ ਜਿੱਤ ਲੲੀ ਹੈ। ਆੳੁਂਦੀ 5 ਮਈ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਦੌਰਾਨ ਹੁਣ ਬੀਬੀ ਸਹੋਤਾ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਅਵਿਨਾਸ਼ ਸਿੰਘ ਖੰਗੂੜਾ ਅਤੇ ਵਾਈਲਡ ਰੋਜ਼ ਪਾਰਟੀ ਦੇ ਹਰਦਿਆਲ ਸਿੰਘ ਹੈਪੀ ਮਾਨ ਨਾਲ ਹੋਵੇਗਾ। ਇਸ ਸੀਟ ਉਪਰ ਪਹਿਲੀ ਵਾਰ ਤਿਕੋਣੀ ਟੱਕਰ ਦੇਖਣ ਨੂੰ ਮਿਲੇਗੀ।
ਨਾਮਜ਼ਦਗੀ ਚੋਣ ’ਚ 6 ੳੁਮੀਦਵਾਰ ਮੈਦਾਨ ’ਚ ਸਨ। ਵੋਟਾਂ ਤੋਂ ਬਾਅਦ ਚੋਣ ਪ੍ਰਕਿਰਿਆ ਉਪਰ ਕੁਝ ਇਤਰਾਜ਼ ਪ੍ਰਗਟ ਕੀਤੇ ਗਏ ਸਨ ਅਤੇ ਪਾਰਟੀ ਨੇ ਨਤੀਜਾ ਰੋਕ ਲਿਆ ਸੀ। ਅੱਜ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਪਾਰਟੀ ਨੇ ਜਗਦੀਪ ਨੂੰ ਜੇਤੂ ਕਰਾਰ ਦਿੱਤਾ।
ਜਗਦੀਪ ਸਹੋਤਾ ਨੇ ਪਿਛਲੀ ਵਾਰ ਵੀ ਇਸੇ ਹਲਕੇ ਤੋਂ ਚੋਣ ਲੜੀ ਸੀ ਪਰ ਬਹੁਤ ਥੋੜੇ ਫਰਕ ਨਾਲ ਹਾਰ ਗਏ ਸਨ। ੳੁਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਸਹੋਤਾ ਨੇ ਸਾਲ 2000 ਵਿੱਚ ਨਾਮਜ਼ਦਗੀ ਚੋਣ ਲੜੀ  ਸੀ ਪਰ ੳੁਹ ਅਸਫ਼ਲ ਰਹੇ ਸਨ। ਪੇਸ਼ੇ ਵਜੋਂ ਵਕੀਲ ਜਗਦੀਪ ਕੌਰ ਸਹੋਤਾ  ਨੇ ਕੈਲਗਰੀ ਯੂਨੀਵਰਸਿਟੀ ਤੋਂ ਲਾਅ ਅਤੇ ਹੋਰ ਯੋਗਤਾਵਾਂ ਹਾਸਲ ਕੀਤੀਆਂ ਹਨ। ੳੁਨ੍ਹਾਂ ਦਸ਼ਮੇਸ਼ ਕਲਚਰਲ ਸੈਂਟਰ, ਖ਼ਾਲਸਾ ਸਕੂਲ ਕੈਲਗਰੀ, ਰੈਨਫਰਿਊ ਐਜੂਕੇਸ਼ਨਲ ਸਰਵਿਸਿਜ਼ ਸੁਸਾਇਟੀ, ਕੈਲਗਰੀ ਇੰਮੀਗਰਾਂਟ ਵੂਮੈਨ ਸੁਸਾਇਟੀ ਅਤੇ ਪੀਟਰ ਲੌਹੀਡ ਹਸਪਤਾਲ ’ਚ ਬਤੌਰ ਵਾਲੰਟੀਅਰ ਕੰਮ ਕੀਤਾ ਹੈ। ੳੁਨ੍ਹਾਂ ਜਿੱਤ ਲੲੀ ਆਪਣੀ ਟੀਮ ਨੂੰ ਸਿਹਰਾ ਦਿੱਤਾ ਅਤੇ ਕਿਹਾ ਕਿ ਬਾਕੀ ਆਗੂਆਂ ਨਾਲ ਮਿਲ ਕੇ ੳੁਹ ਪੀਸੀ ਪਾਰਟੀ ਦੀ ਜਿੱਤ ਸੰਭਵ ਬਣਾਉਣਗੇ। ਜ਼ਿਕਰਯੋਗ ਹੈ ਕਿ ਮੈਕਾਲ ਸੀਟ ਇਸ ਸਮੇਂ ਲਿਬਰਲ ਪਾਰਟੀ ਦੇ ਦਰਸ਼ਨ ਸਿੰਘ ਕੰਗ ਕੋਲ ਹੈ ਜੋ ਦੋ ਵਾਰ ਇਸ ਹਲਕੇ ਤੋਂ ਐਮਐਲਏ ਬਣ ਚੁੱਕੇ ਹਨ ਪਰ ਇਸ ਵਾਰ ਸ੍ਰੀ ਕੰਗ ਨੇ ਫੈਡਰਲ ਚੋਣ ਲੜਨ ਦਾ ਫ਼ੈਸਲਾ ਲਿਆ ਹੈ।

Facebook Comment
Project by : XtremeStudioz