Close
Menu

ਪੁਜਾਰਾ ਦੀ ਜਗ੍ਹਾ ਰੋਹਿਤ ਨੂੰ ਸ਼ਾਮਿਲ ਕਰਨ ਦਾ ਫੈਸਲਾ ਸਹੀ : ਗਾਂਗੁਲੀ

-- 15 June,2015

ਕੋਲਕਾਤਾ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਬੰਗਲਾਦੇਸ਼ ਵਿਰੁੱਧ ਫਾਤਉੱਲਾ ਟੈਸਟ ਮੈਚ ਲਈ ਚੇਤੇਸ਼ਵਰ ਪੁਜਾਰਾ ਦੇ ਸਥਾਨ ‘ਤੇ ਰੋਹਿਤ ਸ਼ਰਮਾ ਨੂੰ ਆਖਰੀ-11 ਵਿਚ ਸ਼ਾਮਿਲ ਕਰਨ ਦੇ ਕਪਤਾਨ ਵਿਰਾਟ ਕੋਹਲੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਗਾਂਗੁਲੀ ਨੇ ਕਿਹਾ, ”ਕੋਹਲੀ ਪੰਜ ਗੇਂਦਬਾਜ਼ਾਂ ਨੂੰ ਟੀਮ ਵਿਚ ਸ਼ਾਮਿਲ ਕਰਨਾ ਚਾਹੁੰਦਾ ਸੀ ਤੇ ਅਜਿਹੇ ਵਿਚ ਇਕ ਬੱਲੇਬਾਜ਼ ਨੂੰ ਤੁਹਾਨੂੰ ਬਾਹਰ ਕਰਨਾ ਹੀ ਪੈਂਦਾ ਹੈ। ਰੋਹਿਤ ਨੇ ਸਿਡਨੀ ਵਿਚ ਪਿਛਲੇ ਟੈਸਟ ਮੈਚ ਵਿਚ ਤੀਜੇ ਕ੍ਰਮ ‘ਤੇ ਬੱਲੇਬਾਜ਼ੀ ਕੀਤੀ ਸੀ ਤੇ ਉਸਦੀ ਮੌਜੂਦਾ ਫਾਰਮ ਦੇ ਹਿਸਾਬ ਨਾਲ ਇਹ ਸਹੀ ਫੈਸਲਾ ਹੈ।”

Facebook Comment
Project by : XtremeStudioz