Close
Menu

ਪੁਤਿਨ ਨੇ ਦਿੱਤੀ ਅਮਰੀਕਾ ਨੂੰ ਚਿਤਾਵਨੀ

-- 12 September,2013

putin-21

ਵਾਸ਼ਿੰਗਟਨ—12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੂਸੀ ਰਾਸ਼ਟਰਪਤੀ ਵਲਦਿਮੀਰ ਪੁਤਿਨ ਨੇ ਸੀਰੀਆ ‘ਤੇ ਕਿਸੇ ਵੀ ਪ੍ਰਕਾਰ ਦੇ ਇਕਹਿਰੇ ਫੌਜੀ ਹਮਲੇ ਖਿਲਾਫ ਅਮਰੀਕਾ ਨੂੰ ਵੀਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ ਅੱਤਵਾਦ ਦੀ ਇਕ ਨਵੀਂ ਲਹਿਰ ਉੱਠ ਖੜੀ ਹੋਵੇਗੀ, ਜਿਸਦੇ ਨਤੀਜੇ ਵਜੋਂ ਸੰਯੁਕਤ ਰਾਸ਼ਟਰ ਢਹਿ ਢੇਰੀ ਹੋ ਜਾਵੇਗਾ। ਉਨ੍ਹਾਂ ਨੇ ਨਾਲ ਹੀ ਦਾਅਵਾ ਕੀਤਾ ਹੈ ਕਿ ਅਜਿਹੇ ਹਾਲਤ ‘ਚ ਸੰਘਰਸ਼ ਸੀਰੀਆ ਦੀਆਂ ਹੱਦਾਂ ਤੋਂ ਬਾਹਰ ਤੱਕ ਫੈਲ ਜਾਵੇਗਾ ਅਤੇ ਵੱਡੀ ਗਿਣਤੀ ‘ਚ ਬੇਕਸੂਰ ਲੋਕ ਮਾਰੇ ਜਾਣਗੇ। ਅਸਦ ਸ਼ਾਸਨ ਖਿਲਾਫ ਅਮਰੀਕੀ ਫੌਜੀ ਹਮਲੇ ਖਿਲਾਫ ਆਵਾਜ਼ ਚੁੱਕਦੇ ਹੋਏ ਪੁਤਿਨ ਨੇ ਨਿਊਯਾਰਕ ਟਾਈਮਜ਼ ਦੇ ਸੰਪਾਦਕੀ ਪੰਨੇ ‘ਤੇ ਲਿਖਿਆ ਹੈ ਕਿ ਕਈ ਦੇਸ਼ਾਂ, ਮੁੱਖ ਰਾਜਨੀਤਿਕ ਦਲਾਂ ਅਤੇ ਪੌਪ ਸਮੇਤ ਵੱਖ-ਵੱਖ ਧਾਰਮਿਕ ਨੇਤਾਵਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਜਿਹੇ ਕਿਸੇ ਸਦਨ ਨਾਲ ਵੱਡੀ ਗਿਣਤੀ ‘ਚ ਬੇਕਸੂਰ ਲੋਕ ਸ਼ਿਕਾਰ ਹੋਣਗੇ, ਸੰਘਰਸ਼ ਵਧੇਗਾ ਅਤੇ ਇਹ ਸੀਰੀਆਈ ਹੱਦਾਂ ਦੇ ਬਾਹਰ ਤੱਕ ਫੈਲ ਜਾਵੇਗਾ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਤੋਂ ਹਿੰਸਾ ਵਧੇਗੀ ਅਤੇ ਅੱਤਵਾਦ ਦੀ ਇਕ ਨਵੀਂ ਲਹਿਰ ਉੱਠ ਖੜੀ ਹੋਵੇਗੀ। ਇਸ ਨਾਲ ਈਰਾਨ ਦੀ ਪ੍ਰਮਾਣੂ ਮੁਸ਼ਕਲ ਅਤੇ ਇਸਰਾਲੀ, ਫਲਸਤੀਨ ਸੰਘਰਸ਼ ਦੀ ਸਮੱਸਿਆ ਨੂੰ ਸੁਲਝਾਉਣ ਦੇ ਬਹ-ਪੱਖੀ ਯਤਨਾਂ ਨੂੰ ਝੱਟਕਾ ਲੱਗੇਗਾ ਅਤੇ ਮੱਧ ਏਸ਼ੀਆ ਅਤੇ ਉੱਤਰੀ ਅਫਰੀਕਾ ‘ਚ ਹਾਲਾਤ ਹੋਰ ਖਤਰਨਾਕ ਹੋ ਜਾਣਗੇ। ਇਸ ਨਾਲ ਕੌਮਾਂਤਰੀ ਕਾਨੂੰਨ ਵਿਵਸਥਾ ਦੀ ਪੂਰੀ ਪ੍ਰਣਾਲੀ ਬੇ-ਕਾਬੂ ਹੋ ਸਕਦੀ ਹੈ। ਰੂਸੀ ਨੇਤਾ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਸੀਰੀਆ ‘ਚ ਜ਼ਹਿਰੀਲੀ ਗੈਸ ਦਾ ਇਸਤੇਮਾਲ ਕੀਤਾ ਗਿਆ ਪਰ ਰਸਾਇਣਕ ਹਥਿਆਰ ਹਮਲੇ ਲਈ ਸੀਰੀਆਈ ਬਾਗੀ ਦੋਸ਼ੀ ਹਨ। ਪੁਤਿਨ ਨੇ ਕਿਹਾ ਕਿ ਪਰ ਇਸ ਗੱਲ ‘ਤੇ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਰਸਾਇਣਕ ਜ਼ਹਿਰੀਲੀ ਗੈਸ ਦਾ ਇਸਤੇਮਾਲ ਸੀਰੀਆਈ ਫੌਜ ਨੇ ਨਹੀਂ ਸਗੋਂ ਵਿਰੋਧੀ ਬਲਾਂ ਨੇ ਕੀਤਾ, ਤਾਂ ਜੋਂ ਉਹ ਆਪਣੇ ਸ਼ਕਤੀਸ਼ਾਲੀ ਵਿਦੇਸ਼ੀ ਰੱਖਿਅਕ ਦੀ ਦਖਲ ਅੰਦਾਜ਼ੀ ਦਾ ਰਸਤਾ ਤਿਆਰ ਕਰ ਸਕਣ, ਜੋ ਕੱਟੜਪੰਥੀਆਂ ਦਾ ਪੱਖ ਲੈ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਣੇ ਰਾਸ਼ਟਰ ਦੇ ਨਾਂ ਪ੍ਰਸਾਰਤ ਸੰਦੇਸ਼ ਦੇ ਇਕ ਦਿਨ ਬਾਅਦ ਆਇਆ ਹੈ। ਓਬਾਮਾ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤਿਕ ਬਦਲਾਂ ਨੂੰ ਇਕ ਮੌਕਾ ਦੇਣ ਲਈ ਸੀਰੀਆ ‘ਤੇ ਹਮਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ।  ਪੁਤਿਨ ਨੇ ਕਿਹਾ ਹੈ ਕਿ ਕੋਈ ਵੀ ਇਹ ਨਹੀਂ ਚਾਹੁੰੇਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਹਾਲਤ ਰਾਸ਼ਟਰ ਮੰਡਲ ਵਰਗੀ ਹੈ ਜੋ ਸਿਰਫ ਅਸਲੀਅਤਾ ਦੀ ਅਣਦੇਖੀ ਕਰਨ ਦੇ ਕਾਰਨ ਖਤਮ ਹੋ ਗਿਆ ਸੀ। ਜੇਕਰ ਪ੍ਰਭਾਵੀ ਰਾਸ਼ਟਰ ਸੰਯੁਕਤ ਰਾਸ਼ਟਰ ਦੀ ਅਣਦੇਖੀ ਕਰਕੇ ਅੇਤ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਆਗਿਆ ਦੇ ਫੌਜੀ ਕਾਰਵਾਈ ਕਰਦੇ ਹਨ ਤਾਂ ਇੈਹ ਸੰਭਵ ਹੈ।

Facebook Comment
Project by : XtremeStudioz