Close
Menu

ਪੁਨੀਤ ਦੀ ਆਸਟਰੇਲੀਆ ਹਵਾਲਗੀ ਬਾਰੇ ਸੁਣਵਾਈ ਟਲੀ

-- 10 July,2015

ਮੈਲਬਰਨ, ਆਸਟਰੇਲੀਆਈ ਖਿਡਾਰੀ ਨੂੰ ਕਾਰ ਥੱਲੇ ਦੇ ਕੇ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਰਿਆਣਾ ਨਾਲ ਸਬੰਧਤ ਨੌਜਵਾਨ ਦੀ ਆਸਟਰੇਲੀਆ ਹਵਾਲਗੀ ਬਾਰੇ ਸੁਣਵਾਈ ਅੱਗੇ ਪੈ ਗਈ ਹੈ। ਸਥਾਨਕ ਰੇਡੀਓ ਮੁਤਾਬਕ 2008 ਵਿੱਚ ਨਸ਼ੇ ਵਿੱਚ ਧੁੱਤ ਪੁਨੀਤ ਦੀ ਕਾਰ ਥੱਲੇ ਆ ਕੇ ਕੁਈਨਜ਼ਲੈਂਡ ਨਾਲ ਸਬੰਧਤ ਨੌਜਵਾਨ ਡੈਨੀਅਲ ਹੌਫ਼ਸਟੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹਾਦਸੇ ਤੋਂ ਬਾਅਦ ਪੁਨੀਤ 2009 ਵਿੱਚ ਭਾਰਤ ਭੱਜ ਗਿਆ ਸੀ ਅਤੇ 2013 ਵਿੱਚ ਰਾਜਪੁਰਾ ਲਾਗਿਓਂ ਹੋਈ ਇਸ ਨੌਜਵਾਨ ਦੀ ਗ੍ਰਿਫ਼ਤਾਰੀ ਮਗਰੋਂ ਆਸਟਰੇਲੀਆ ਨੇ ਕਾਨੂੰਨੀ ਤੇ ਕੂਟਨੀਤਿਕ ਪਹੁੰਚ ਅਪਣਾੳੁਂਦਿਆਂ ਇਸ ਨੌਜਵਾਨ ਦੀ ਹਵਾਲਗੀ ਨੂੰ ਪਹਿਲ ਦੇ ਆਧਾਰ ਉੱਤੇ ਲਿਆ ਹੈ ਪਰ ਅਦਾਲਤੀ ਕਾਰਵਾਈ ਕਾਰਨ ਪੁਨੀਤ ਨੂੰ ਆਸਟਰੇਲੀਆ ਹਵਾਲੇ ਨਹੀਂ ਕੀਤਾ ਗਿਆ| ਮਈ ਮਹੀਨੇ ਉਸ ਨੂੰ ਖ਼ਰਾਬ ਸਿਹਤ ਕਾਰਨ ਦਿੱਲੀ ਅਦਾਲਤ ਵਿੱਚੋਂ ਜ਼ਮਾਨਤ ਮਿਲ ਗਈ ਸੀ।
ਸਥਾਨਕ ਰੇਡੀਓ ਮੁਤਾਬਕ ਖ਼ਰਾਬ ਸਿਹਤ ਦੇ ਆਧਾਰ ’ਤੇ ਹੀ ਅੱਜ ਦਿੱਲੀ ਦੀ ਅਦਾਲਤ ਨੇ ਪੁਨੀਤ ਦੀ ਹਵਾਲਗੀ ਬਾਰੇ ਸੁਣਵਾਈ ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ। ੳੁਧਰ ਪੁਨੀਤ ਦੇ ਵਕੀਲ ਨੇ ਅਦਾਲਤ ਅੱਗੇ ਮੁਲਜ਼ਮ ਨੂੰ ਭਾਰਤ ਵਿੱਚ ਹੀ ਰੱਖ ਕੇ ਕੇਸ ਵਿੱਚ ਕਾਰਵਾਈ ਪੂਰੀ ਕਰਨ ਲੲੀ ਕਿਹਾ। ਇਸ ਕੇਸ ਨੂੰ ਲੈ ਕੇ ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਐਂਡਰੀੳੂ ਨੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੀ ਸਾਲਾਂਬੱਧੀ ਪੀੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਮੀਦ ਜਤਾਈ ਜਾ ਸਕਦੀ ਹੈ ਕਿ ਅਦਾਲਤੀ ਕਾਰਵਾਈ ਮਗਰੋਂ ਮੁਲਜ਼ਮ ਦੀ ਹਵਾਲਗੀ ਸੰਭਵ ਹੋ ਸਕੇਗੀ ਅਤੇ ਡੈਨੀਅਲ ਦੇ ਮਾਪਿਆਂ ਨੂੰ ਇਨਸਾਫ਼ ਮਿਲ ਸਕੇਗਾ।

Facebook Comment
Project by : XtremeStudioz