Close
Menu

ਪੁਰਸ਼ਾਂ ਨੂੰ ਗਹਿਣੇ ਨਹੀਂ ਪਾਉਣੇ ਚਾਹੀਦੇ – ਸ਼ਾਹਰੁਖ

-- 01 November,2013

ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਭਲੇ ਹੀ ਗਹਿਣਿਆਂ ਦੇ ਕਈ ਮਸ਼ਹੂਰ ਬ੍ਰਾਂਡ ਅਤੇ ਕੰਪਨੀਆਂ ਨਾਲ ਜੁੜੇ ਹੋਣ, ਪਰ ਵਿਅਕਤੀਗਤ ਤੌਰ ‘ਤੇ ਉਨ੍ਹਾਂ ਨੂੰ ਗਹਿਣੇ ਪਾਉਣਾ ਪਸੰਦ ਨਹੀਂ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪੁਰਸ਼ਾਂ ਨੂੰ ਗਹਿਣੇ ਨਹੀਂ ਪਾਉਣੇ ਚਾਹੀਦੇ ਹਨ। ਸ਼ਾਹਰੁਖ (47) ਨੇ ਬੁੱਧਵਾਰ ਨੂੰ ਇੱਥੇ ਲਿਸਟਾ ਜਵੈਲਰਜ਼ ਗਹਿਣਿਆਂ ਦੇ ਸ਼ੋਅਰੂਮ ਦੇ ਉਦਘਾਟਨ ਦੇ ਮੌਕੇ ‘ਤੇ ਕਿਹਾ ਕਿ ਮੈਂ ਗਹਿਣੇ ਨਹੀਂ ਪਾਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੁਰਸ਼ਾਂ ਨੂੰ ਗਹਿਣੇ ਨਹੀਂ ਪਾਉਣੇ ਚਾਹੀਦੇ ਹਨ ਪਰ ਮਾਫ ਕਰਨਾ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਦੀ-ਕਦੀ ਮੈਂ ਤਵੀਤ ਪਾ ਲੈਂਦਾ ਹਾਂ। ਸੱਚ ਗੱਲ ਤਾਂ ਇਹ ਹੈ ਕਿ ਮੈਨੂੰ ਘੜੀ ਪਾਉਣਾ ਵੀ ਚੰਗਾ ਨਹੀਂ ਲੱਗਦਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੁਰਸ਼ਾਂ ਨੂੰ ਗਹਿਣੇ ਨਹੀਂ ਪਾਉਣੇ ਚਾਹੀਦੇ। ਸ਼ਾਹਰੁਖ ਇਸ ਸਮੇਂ ਆਪਣੇ ਜਨਮ ਦਿਨ ‘ਤੇ 2 ਨਵੰਬਰ ਨੂੰ ਆਯੋਜਤ ਪਾਰਟੀ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ।

Facebook Comment
Project by : XtremeStudioz