Close
Menu

ਪੁਰਸ਼ ਕੰਪਾਊਂਡ ਤੀਰਅੰਦਾਜ਼ੀ ‘ਚ ਭਾਰਤ ਨੇ ਜਿੱਤਿਆ ਚਾਂਦੀ ਤਮਗਾ

-- 28 August,2018

ਜਕਾਰਤਾ— ਸਾਬਕਾ ਚੈਂਪੀਅਨ ਭਾਰਤ ਨੇ ਏਸ਼ੀਆਈ ਖੇਡਾਂ 2018 ਦੇ ਫਾਈਨਲ ਪੁਰਸ਼ ਤੀਰਅੰਦਾਜ਼ੀ ਕੰਪਾਊਂਡ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਵਾਰ ਫਿਰ ਚਾਂਦੀ ਤਮਗੇ ‘ਤੇ ਕਬਜਾ ਕੀਤਾ ਹੈ। ਭਾਰਤ ਨੇ ਫਾਈਨਲ ‘ਚ ਕੋਰੀਆ ਖਿਲਾਫ 229 ਦਾ ਸਕੋਰ ਕੀਤਾ ਉਥੇ ਹੀ ਕੋਰੀਆ ਨੇ ਵੀ 229 ਦਾ ਸਕੋਰ ਕੀਤਾ ਅਤੇ ਭਾਰਤ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਦੀ ਪੁਰਸ਼ ਕੰਪਾਊਂਡ ਟੀਮ ‘ਚ ਰਜਤ ਚੌਹਾਨ, ਅਮਨ ਸੈਣੀ ਅਤੇ ਅਭਿਸ਼ੇਕ ਵਰਮਾ ਸਨ। ਜਿਨ੍ਹਾਂ ਨੇ ਚਾਂਦੀ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਹੁਣ ਭਾਰਤ ਦੇ ਕੋਲ ਕੁਲ 8 ਸੋਨ,15 ਚਾਂਦੀ ਅਤੇ 20 ਕਾਂਸੀ ਤਮਗੇ ਹੋ ਗਏ ਹਨ।ਇਸ ਤੋਂ ਪਹਿਲਾਂ ਅਭਿਸ਼ੇਕ ਵਰਮਾ, ਅਮਨ ਸੈਨੀ ਅਤੇ ਰਜਤ ਚੌਹਾਨ ਦੀ ਟੀਮ ਨੇ ਸਾਰੇ ਸੈੱਟ ਜਿੱਤੇ ਸਨ। ਹਾਲਾਂਕਿ ਸੈਮੀਫਾਈਨਲ ‘ਚ ਦੂਜਾ ਅਤੇ ਤੀਜਾ ਸੈੱਟ ਕਾਫੀ ਕਰੀਬੀ ਸੀ ਜਿਸ ‘ਚ ਸਕੋਰ ਕ੍ਰਮਵਾਰ 65-55 ਅਤੇ 56-54 ਸੀ। ਅਭਿਸ਼ੇਕ ਅਤੇ ਚੌਹਾਨ ਪਿਛਲੀਆਂ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਟੀਮ ‘ਚ ਸ਼ਾਮਲੇ ਸਨ।

Facebook Comment
Project by : XtremeStudioz