Close
Menu

ਪੁਲਵਾਮਾ ਹਮਲਾ: ਨਿਊਜ਼ੀਲੈਂਡ ਵੱਲੋਂ ਭਾਰਤ ਦੀ ਹਮਾਇਤ ’ਚ ਮਤਾ ਪਾਸ

-- 22 February,2019

ਆਕਲੈਂਡ, 22 ਫਰਵਰੀ
ਨਿਊਜ਼ੀਲੈਂਡ ਦੀ ਸੰਸਦ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਦੀ ਹਮਾਇਤ ਵਿੱਚ ਇਕ ਮਤਾ ਪਾਸ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਇਹ ਮਤਾ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰ ਨੇ ਪੇਸ਼ ਕੀਤਾ, ਜਿਸ ਨੂੰ ਪੂਰਨ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ| ਪੀਟਰ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੀਆਰਪੀਐਫ ਦੇ ਕਾਫ਼ਲੇ ’ਤੇ ਕੀਤਾ ਗਿਆ ਫਿਦਾਈਨ ਹਮਲਾ ਨਿੰਦਣਯੋਗ ਹੈ। ਸ੍ਰੀ ਵਿਨਸਟਨ ਨੇ ਮਤੇ ਵਿੱਚ ਕਿਹਾ ਕਿ ਉਹ ਹਮਲੇ ਵਿੱਚ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਅਤੇ ਸਰਕਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਨ।

Facebook Comment
Project by : XtremeStudioz