Close
Menu

ਪੁਲਸ ਕਿਸੇ ਵੀ ਸ਼ੱਕੀ ਦਾ ਮੋਬਾਈਲ ਕਰ ਸਕਦੀ ਹੈ ਚੈੱਕ : ਐਸ. ਸੀ.

-- 15 December,2014

ਵੈਨਕੂਵਰ, ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲੇ ਰਾਹੀਂ ਪੁਲਸ ਨੂੰ ਕਿਸੇ ਵੀ ਸ਼ੱਕੀ ਦੋਸ਼ੀ ਦੇ ਮੋਬਾਈਲ ਦੀ ਸੀਮਤ ਤਲਾਸ਼ੀ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਅਜਿਹੀ ਤਲਾਸ਼ੀ ਲਈ ਪੁਲਸ ਅਧਿਕਾਰੀਆਂ ਨੂੰ ਕਿਸੇ ਵੀ ਵਾਰੰਟ ਦੀ ਲੋੜ ਨਹੀਂ ਪਵੇਗੀ, ਪਰ ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਸਖ਼ਤ ਨਿਯਮਾਂ ਦੀ ਪਾਲਣਾ ਹਰ ਹਾਲਤ ‘ਚ ਕਰਨੀ ਹੋਵੇਗੀ।ਅਦਾਲਤ ਨੇ ਆਪਣੇ ਅੰਤਿਮ ਫ਼ੈਸਲੇ ‘ਚ ਕਿਹਾ ਕਿ ਮੋਬਾਈਲ ਦੀ ਤਲਾਸ਼ੀ ਸਿੱਧੇ ਤੌਰ ‘ਤੇ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਸਮੇਂ ਹਾਲਾਤ ‘ਤੇ ਨਿਰਭਰ ਹੋਵੇਗੀ। ਜੇਕਰ ਪੁਲਸ ਮੌਕੇ ‘ਤੇ ਤਲਾਸ਼ੀ ਲੈਣ ਦਾ ਫ਼ੈਸਲਾ ਲੈਂਦੀ ਹੈ ਤਾਂ ਪੁਲਸ ਨੂੰ ਅਜਿਹੀ ਤਲਾਸ਼ੀ ਦੇ ਸਾਰੇ ਵੇਰਵੇ ਰਿਕਾਰਡ ‘ਚ ਜ਼ਰੂਰ ਰੱਖਣੇ ਹੋਣਗੇ। ਆਮ ਜਨਤਾ ਜਾਂ ਪੁਲਸ ਨੂੰ ਕੋਈ ਵੀ ਵੱਡਾ ਖ਼ਤਰਾ ਹੋਵੇ ਜਾਂ ਹਾਲਾਤ ਤੋਂ ਇਹ ਜਾਪਦਾ ਹੋਵੇ ਕਿ ਸ਼ੱਕੀ ਦੋਸ਼ੀ ਕਿਤੇ ਸਬੂਤ ਨਸ਼ਟ ਨਾ ਕਰ ਦੇਵੇ, ਅਜਿਹੇ ਹਾਲਾਤ ‘ਚ ਪੁਲਸ ਨੂੰ ਉਸ ਆਧਾਰ ‘ਤੇ ਹੀ ਇਹ ਫ਼ੈਸਲਾ ਲੈਣਾ ਹੋਵੇਗਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੁਲਸ ਅਧਿਕਾਰੀ ਇਸ ਫ਼ੈਸਲੇ ਤੋਂ ਬਾਅਦ ਇਹ ਵੀ ਨਹੀਂ ਕਰ ਸਕਣਗੇ ਕਿ ਜਿਸ ਮਰਜ਼ੀ ਨਾਲ ਵਿਅਕਤੀ ਦੇ ਮੋਬਾਈਲ ਦੀ ਤਲਾਸ਼ੀ ਲੈਣ ਲੱਗ ਪੈਣ।ਮੋਬਾਈਲ ਦੀ ਭੇਤਦਾਰੀ ਬਾਰੇ ਸੁਪਰੀਮ ਕੋਰਟ ਦਾ ਇਹ ਪਹਿਲਾ ਫ਼ੈਸਲਾ ਹੈ।

Facebook Comment
Project by : XtremeStudioz