Close
Menu

ਪੁਲਾੜ ਯਾਤਰੀ ਬਣਨ ਲਈ ਸਖਤ ਮਿਹਨਤ ਕਰ ਰਹੇ ਹਨ ਸੁਸ਼ਾਂਤ

-- 10 July,2017

ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਪੁਲਾੜ ਯਾਤਰੀ ਬਣਨ ਲਈ ਸਖਤ ਮਿਹਨਤ ਕਰ ਰਹੇ ਹਨ। ਸੁਸ਼ਾਂਤ ਆਪਣੀ ਆਉਣ ਵਾਲੀ ਫਿਲਮ ‘ਚੰਦਾ ਮਾਮਾ ਦੂਰ ਕੇ’ ਵਿਚ ਪੁਲਾੜ ਯਾਤਰੀ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜ਼ੀਰੋ ਗੁਰੂਤਾ ਖਿੱਚ ਦਾ ਅਨੁਭਵ ਕਰਨ ਅਤੇ ਨਿਊਟਨ ਦੇ ਗਤੀ ਦੇ ਸਿਧਾਂਤ ਨੂੰ ਡੁੰਘਾਈ ਨਾਲ ਜਾਨਣ ਲਈ ਬਹੁਤ ਉਤਸ਼ਾਹਿਤ ਹਨ। 
ਜਾਣਕਾਰੀ ਮੁਤਾਬਕ ਸੁਸ਼ਾਂਤ ਆਪਣੀ ਭੂਮਿਕਾ ਦੀ ਤਿਆਰੀ ਲਈ ਅਮਰੀਕਾ ‘ਚ ਸਥਿਤ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਸੈਂਟਰ (ਨਾਸਾ) ਦਾ ਦੌਰਾ ਕਰਨਗੇ। ਸੁਸ਼ਾਂਤ ਤੋਂ ਨਾਸਾ ਜਾਣ ਦੀ ਉਸ ਦੀ ਯੋਜਨਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ, ”ਮੈਂ ਉਸ ਅਨੁਭਵ ਲਈ ਉਤਸੁਕ ਹਾਂ। ਜੀਵਨ ਦੇ ਪਹਿਲੇ 18-19 ਸਾਲਾਂ ਤੋਂ ਮੈਂ ਨਿਊਟਨ (ਆਈਜੈਕ) ਅਤੇ ਆਈਨਸਟੀਨ (ਅਲਬਰਟ) ਦੇ ਸਿਧਾਤਾਂ ਨੂੰ ਪੜ੍ਹਿਆ ਹੈ, ਹੁਣ ਮੈਂ ਪਹਿਲੀ ਵਾਰ ਉਥੇ ਜਾਵਾਂਗਾ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਕਰਾਂਗਾ ਜੋ ਹੁਣ ਤੱਕ ਸਿਰਫ ਮੇਰੇ ਦਿਮਾਗ ‘ਚ ਸਨ।”
ਜ਼ਿਕਰਯੋਗ ਹੈ ਕਿ ਸੰਜੇ ਪੂਰਨ ਸਿੰਘ ਚੌਹਾਨ ਦੇ ਨਿਰਦੇਸ਼ਨ ‘ਚ ਬਣਨ ਜਾ ਰਹੀ ‘ਚੰਦਾ ਮਾਮਾ ਦੂਰ ਕੇ’ ਵਿਚ ਨਵਾਜ਼ੂਦੀਨ ਸਿੱਦੀਕੀ ਤੇ ਆਰ. ਮਾਧਵਨ ਵੀ ਹਨ।

Facebook Comment
Project by : XtremeStudioz