Close
Menu

ਪੁਲਿਸ ਵਿੱਚ ਵਿਸ਼ਵਾਸ ਦੀ ਘਾਟ ਕਾਰਨ ਪੰਜਾਬ ਵਿੱਚ ਅਸ਼ਾਂਤੀ, ਅਰਾਜਕਤਾ ਅਤੇ ਜੰਗਲ ਰਾਜ ਫੈਲ ਰਿਹਾ ਹੈ : ਕਾਂਗਰਸ

-- 06 August,2013

2012_3largeimg

ਚੰਡੀਗੜ੍ਹ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਇਹ ਅਫਵਾਹ ਪੂਰੇ ਜੋਰਾਂ ਉੱਪਰ ਹੈ ਕਿ ਅਪਰਾਧੀਆਂ ਦੇ ਗੈਂਗ ਪੇਂਡੂਆਂ ਉੱਪਰ ਹਮਲਾ ਕਰਕੇ ਬੁਰੀ ਤਰਾਂ ਜਖਮੀ ਕਰਦੇ ਹਨ, ਲੋਕਾਂ ਨੂੰ ਲੁੱਟਦੇ ਹਨ ਅਤੇ ਬੱਚਿਆਂ ਨੂੰ ਅਗਵਾ ਕਰਦੇ ਹਨ। ਜਿਸ ਦੇ ਨਤੀਜੇ ਵਜੋਂ ਜਿਆਦਾਤਰ ਪਿੰਡਾਂ ਨੇ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨਾਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਪੰਜਾਬ ਪੁਲਿਸ ਦੀ ਸ਼ਮੂਲੀਅਤ ਬਾਰੇ ਵੀ ਲੋਕਾਂ ਦੇ ਦਿਮਾਗ ਵਿੱਚ ਸ਼ੱਕ ਘਰ ਕਰ ਚੁੱਕਾ Ôਜ਼੍ਵ

ਪਿਛਲੇ ਦੋ ਦਿਨਾਂ ਦੋਰਾਨ ਮਾਝਾ ਪੁਲਿਸ ਅਤੇ ਪੇਂਡੂਆਂ ਦਰਮਿਆਨ ਦੋ ਝੜਪਾਂ ਹੋਈਆਂ ਹਨ ਜੋ ਕਿ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਦੀ ਘਾਟ ਦਾ ਨਤੀਜਾ ਹਨ।2 ਅਗਸਤ ਨੂੰ ਪਿੰਡ ਕੋਟਲਾ ਸੁਲਤਾਨ ਸਿੰਘ (ਮਜੀਠਾ) ਦੇ ਵਸਨੀਕਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿੱਚ ਇੱਕ ਡੀæਐਸ਼ਪੀ ਅਤੇ ਸੱਤ ਹੋਰ ਪੁਲਿਸ ਮੁਲਾਜਮ ਜਖਮੀ ਹੋਏ, ਜਿਸ ਦਾ ਕਾਰਨ ਪਿੰਡ ਦੇ ਅਕਾਲੀ ਸਰਪੰਚ ਦੁਆਰਾ ਕੁੜੀ ਨਾਲ ਛੇੜਖਾਨੀ ਕਰਨ ਵਾਲੇ ਦਾ ਸ਼ਰੇਆਮ ਬਚਾਅ ਸੀ ਅਤੇ ਜਿਸ ਦੀ ਹਮਾਇਤ ਵਿੱਚ ਪੁਲਿਸ ਵੀ ਆ ਗਈ। ਇਸੇ ਤਰਾਂ ਹੀ ਅੰਮ੍ਰਿਤਸਰ-ਫਤਿਹਗੜ ਚੂੜੀਆਂ ਰੋਡ ਉੱਪਰ ਪੈਂਦੇ ਪਿੰਡ ਬੱਲ ਖੁਰਦ ਦੇ ਵਸਨੀਕਾਂ ਅਤੇ ਪੁਲਿਸ ਦਰਮਿਆਨ ਖੂਨੀ ਝੜਪ ਹੋਈ। ਪਿੰਡ ਵਾਸੀਆਂ ਦਾ ਇਲਜਾਮ ਸੀ ਕਿ ਪੁਲਿਸ ਦੀ ਇਲਾਕੇ ਦੇ ਲੁਟੇਰਿਆਂ ਨਾਲ ਮਿਲੀ-ਭੁਗਤ Ôਜ਼੍ਵ
ਇਹ ਚੌਕਾ ਦੇਣ ਵਾਲੀਆਂ ਘਟਨਾਵਾਂ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਪੈਦਾ ਹੋਈ ਬੇਭਰੋਸਗੀ ਦਾ ਨਤੀਜਾ ਹਨ। ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਪੁਲਿਸ ਦੀ ਮਿਲੀ ਭੁਗਤ ਦਾ ਸ਼ੱਕ ਹੋਣ ਦੇ ਨਤੀਜੇ ਵਜੋਂ ਪਿੰਡਾਂ ਦੇ ਲੋਕ ਅਤੇ ਖਾਸ ਕਰਕੇ ਡੇਰਿਆਂ ਉੱਪਰ ਰਹਿੰਦੇ ਲੋਕ ਉਨੀਂਦਰੇ ਰਾਤਾਂ ਕੱਟ ਰਹੇ Ôé੍ਵ
ਕਾਂਗਰਸ ਦੀ ਇਹ ਪੁਖਤਾ ਸੋਚ ਹੈ ਕਿ ਪੰਜਾਬ ਪੁਲਿਸ ਦਾ ਪੂਰਨ ਸਿਆਸੀਕਰਨ ਹੋਣ ਕਾਰਨ ਇਹ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਵਿੱਚ ਬੁਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ। ਖਾਸ ਕਰਕੇ ਅੋਰਤ ਵਰਗ ਦੀਆਂ ਚੈਨ ਸਨੈਚਿੰਗ, ਲੁੱਟ ਅਤੇ ਚੋਰੀ ਆਦਿ ਸ਼ਿਕਾਇਤਾਂ ਬੋਲੇ ਕੰਨਾਂ ਉੱਪਰ ਪੈਂਦੀਆਂ ਹਨ। ਲੋਕਲ ਗੁੰਡਿਆਂ ਦੀ ਅਕਾਲੀ ਜਥੇਦਾਰਾਂ ਨਾਲ ਨੇੜਤਾ ਹੋਣ ਕਾਰਨ ਪੁਲਿਸ ਲੋਕਲ ਅਪਰਾਧਾਂ ਨੂੰ ਰੋਕਣ ਵਿੱਚ ਅਸਫਲ ਰਹੀ Ôਜ਼੍ਵ
ਅਕਾਲੀ ਗੁੰਡਿਆਂ ਵੱਲੋਂ ਹਾਲ ਹੀ ਵਿੱਚ ਪੁਲਿਸਕਰਮੀਆਂ ਉੱਪਰ ਕੀਤੇ ਹਮਲਿਆਂ ਅਤੇ ਵਰਦੀ ਵਿੱਚ ਅਫਸਰਾਂ ਦੇ ਹੋਏ ਕਤਲਾਂ ਨੇ ਪੁਲਿਸ ਦਾ ਅਕਸ ਤਾਰ-ਤਾਰ ਕਰ ਦਿੱਤਾ ਹੈ। ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ ਤਿੰਨ ਏæਐਸ਼ਆਈæ ਕਤਲ ਹੋਣੇ ਅਤੇ ਅਕਾਲੀ ਗੁੰਡਿਆਂ ਵੱਲੋ ਏæਆਈæਜੀæ ਮੰਡ ਦੀ ਬੇਰਹਿਮੀ ਨਾਲ ਕੀਤੀ ਮਾਰ-ਕੁੱਟ ਅਤੇ ਲੱਤ ਤੋੜੇ ਜਾਣ ਨੇ ਲੋਕਾਂ ਵਿੱਚ ਪੁਲਿਸ ਦੀ ਛਵੀ ਨਸ਼ਟ ਕਰ ਦਿੱਤੀ ਹੈ ਅਤੇ ਹੁਣ ਇਸ ਨੂੰ ਬਿਨਾਂ ਰੀੜ ਦੀ ਹੱਡੀ ਦੇ ਫੋਰਸ ਮੰਨਿਆ ਜਾਂਦਾ ਹੈ। ਇਸ ਸੱਭ ਤੋਂ ਬਾਅਦ ਹੋਈਆਂ ਬਲਾਕ ਸੰਮਤੀ ਚੋਣਾਂ ਅਤੇ ਹੁਣੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਵੀ ਸਿਆਸੀ ਕਤਲ ਹੋਏ, ਜਿਨਾਂ ਵਿੱੱਚ ਅਕਾਲੀ ਗੁੰਡਿਆਂ ਦੀ ਸ਼ਮੂਲੀਅਤ ਸਾਹਮਣੇ ੰÅÂÆ੍ਵ
ਇਸ ਲਈ ਪੁਲਿਸ ਦੇ ਤਹਿਸ ਨਹਿਸ ਹੋਏ ਅਕਸ ਨੂੰ ਸੁਧਾਰਨ ਲਈ ਇਹ ਬਹੁਤ ਜਰੂਰੀ ਹੈ ਕਿ ਬਿਨਾਂ ਦੇਰੀ ਕੀਤੇ ਪੰਜਾਬ ਪੁਲਿਸ ਨੂੰ ਸਿਆਸੀਕਰਨ ਤੋਂ ਮੁਕਤ ਕੀਤਾ ਜਾਵੇ। ਮੁੱਖ ਮੰਤਰੀ ਨੂੰ ਅਕਾਲੀ ਜਥੇਦਾਰਾਂ ਅਤੇ ਅਕਾਲੀ ਗੁੰਡਿਆਂ ਦੇ ਹੱਥੋਂ ਪੁਲਿਸ ਨੂੰ ਛੁਡਾਉਣਾ ਚਾਹੀਦਾ ਹੈ, ਨਹੀਂ ਤਾਂ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ

Facebook Comment
Project by : XtremeStudioz