Close
Menu

ਪੁੱਡੂਚੇਰੀ ’ਚ ਰਾਜ ਭਵਨ ਦੇ ਬਾਹਰ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਧਰਨਾ ਜਾਰੀ

-- 15 February,2019

ਪੁੱਡੂਚੇਰੀ, 15 ਫਰਵਰੀ
ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਰਾਜ ਭਵਨ ਦੇ ਬਾਹਰ ਧਰਨਾ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਲੈਫ਼ਟੀਨੈਂਟ ਗਵਰਨਰ ਕਿਰਨ ਬੇਦੀ ਵੱਲੋਂ ਸਰਕਾਰੀ ਤਜਵੀਜ਼ਾਂ ਨੂੰ ਮਨਜ਼ੂਰੀ ਨਾ ਦੇਣ ਅਤੇ ਕੰਮਕਾਜ ’ਚ ਦਖ਼ਲ ਦੇਣ ਖ਼ਿਲਾਫ਼ ਇਹ ਧਰਨਾ ਦਿੱਤਾ ਜਾ ਰਿਹਾ ਹੈ। ਸ੍ਰੀ ਨਾਰਾਇਣਸਾਮੀ, ਮੰਤਰੀ ਅਤੇ ਪਾਰਟੀ ਦੇ ਵਿਧਾਇਕ ਬੁੱਧਵਾਰ ਰਾਤ ਨੂੰ ਰਾਜ ਭਵਨ ਨੇੜੇ ਫੁਟਪਾਥ ’ਤੇ ਕਾਲੀਆਂ ਕਮੀਜ਼ਾਂ ਪਹਿਨ ਕੇ ਸੁੱਤੇ। ਉਹ ਮੰਗ ਕਰ ਰਹੇ ਹਨ ਕਿ ਲੈਫ਼ਟੀਨੈਂਟ ਗਵਰਨਰ ਮੁਫ਼ਤ ਚੌਲ ਯੋਜਨਾ ਸਮੇਤ 39 ਸਰਕਾਰੀ ਤਜਵੀਜ਼ਾਂ ਨੂੰ ਮਨਜ਼ੂਰੀ ਦੇਵੇ।
ਪ੍ਰਦਰਸ਼ਨ ਦੌਰਾਨ ਹੁਕਮਰਾਨ ਕਾਂਗਰਸ ਅਤੇ ਡੀਐਮਕੇ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ। ਕਿਰਨ ਬੇਦੀ ਵੀਰਵਾਰ ਸਵੇਰੇ ਰੈਪਿਡ ਐਕਸ਼ਨ ਫੋਰਸ ਦੀ ਸੁਰੱਖਿਆ ਹੇਠ ਦਿੱਲੀ ਲਈ ਰਵਾਨਾ ਹੋ ਗਈ। ਰਾਜ ਨਿਵਾਸ ਦੇ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ 20 ਫਰਵਰੀ ਨੂੰ ਪੁੱਡੂਚੇਰੀ ਪਰਤੇਗੀ ਅਤੇ ਉਨ੍ਹਾਂ ਮੁੱਖ ਮੰਤਰੀ ਨੂੰ 21 ਫਰਵਰੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤਕ ਸਰਕਾਰ ਦੀਆਂ ਤਜਵੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਲਿਆ ਜਾਂਦਾ, ਉਹ ਉਸ ਸਮੇਂ ਤਕ ਪ੍ਰਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਲੈਫ਼ਟੀਨੈਂਟ ਗਵਰਨਰ ਸਾਰੀਆਂ 39 ਯੋਜਨਾਵਾਂ ਨੂੰ ਹਰੀ ਝੰਡੀ ਨਹੀਂ ਦੇ ਸਕਦੇ ਤਾਂ ਉਹ ਕੁਝ ’ਤੇ ਤਾਂ ਫੌਰੀ ਤੌਰ ’ਤੇ ਦਸਤਖ਼ਤ ਕਰ ਸਕਦੇ ਹਨ।

Facebook Comment
Project by : XtremeStudioz