Close
Menu

ਪੂਜਾ ਭੱਟ ਆਪਣੇ ਸਮੇਂ ਦੀ ਸਭ ਤੋਂ ਸਟਾਈਲਿਸ਼ ਅਭਿਨੇਤਰੀ : ਆਲੀਆ ਭੱਟ

-- 10 October,2013

alia-bhatt2-640x360ਮੁੰਬਈ,10 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਦੀ ਭੈਣ ਪੂਜਾ ਭੱਟ ਆਪਣੇ ਸਮੇਂ ਦੀ ਸਭ ਤੋਂ ਸਟਾਈਲਿਸ਼ ਅਭਿਨੇਤਰੀ ਸੀ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੂਜਾ ਜਿਸ ਸਮੇਂ ਅਭਿਨੇਤਰੀ ਬਣੀ ਸੀ, ਉਸ ਸਮੇਂ ਉਹ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਭਿਨੇਤਰੀ ਸੀ। ਆਲੀਆ ਨੇ ਕਿਹਾ ਕਿ ਮੇਰੀ ਦੀਦੀ ਵਧੀਆ ਨੇਲ ਪੇਂਟ ਲਗਾਇਆ ਕਰਦੀ ਸੀ ਅਤੇ ਆਪਣੇ ਵਾਲਾਂ ਨੂੰ ਵਧੀਆ ਸਟਾਈਲ ਦਿੰਦੀ ਸੀ। ਉਸ ਨੇ ਕਿਹਾ ਕਿ ਮੇਰੀ ਦੀਦੀ ਨੇ ਹਾਲ ਹੀ ‘ਚ ਮੈਨੂੰ ਕੁਝ ਟਿਪਸ ਦਿੱਤੇ ਹਨ, ਜਿਨ੍ਹਾਂ ਨੂੰ ਅੱਜ ਮੈਂ ਫਾਲੋ ਕਰ ਰਹੀ ਹੈ।

Facebook Comment
Project by : XtremeStudioz