Close
Menu

ਪੂਨਮ ਲਿੱਟ ਕੱਤਲ ਕੇਸ: ਪ੍ਰੇਮ ਵਿਆਹ ਬਣਿਆਂ ਪੂਨਮ ਲਿੱਟ ਦੇ ਕਤਲ ਦਾ ਕਾਰਨ ਪਰਿਵਾਰ ਵਲੋਂ ਕੀਤਾ ਗਿਆ ਸੀ ਵਿਰੋਧ

-- 03 June,2015

ਟਰਾਂਟੋ -ਪੰਜਾਬੀਆਂ ਦੀ ਘਣੀ ਵੱਸੋਂ ਵਾਲੇ ਸ਼ਹਿਰ ਬਰੈਂਪਟਨ ਦੀ ਅਦਾਲਤ Ḕਚ ਪੂਨਮ ਲਿੱਟ ਦੇ ਕਤਲ ਕੇਸ ਦੀ ਸੁਣਵਾਈ ਇਹਨੀਂ ਦਿਨੀਂ ਹੋ ਰਹੀ ਹੈ। ਮਿਤ੍ਰਕਾ ਦੀ ਛੋਟੀ ਭੈਣ ਹਰਬਿੰਦਰਪਾਲ ਸੰਧੂ (31) ਨੇ ਭਰੀ ਅਦਾਲਤ Ḕਚ ਆਪਣੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਪੂਨਮ ਨੇ 2005 Ḕਚ ਮਨਜਿੰਦਰ ਲਿੱਟ ਨਾਲ ਪ੍ਰੇਮ ਵਿਆਹ ਕਰਵਾਇਆ ਸੀ। 5 ਫਰਵਰੀ, 2009 ਨੂੰ ਜਦ ਉਹ ਬਰੈਂਮਪਟਨ ਦੇ ਇਕ ਡੈਂਟਿਸਟ ਕਲੀਨਿਕ ਜਿੱਥੇ ਉਹ ਰੋਜ਼ ਦੀ ਤਰਾਂ੍ਹ ਕੰਮ ਕਰਦੀ ਸੀ Ḕਚ ਕੰਮ Ḕਤੇ ਨਾ ਪੁੱਜੀ ਤਾਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਪਾਸ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੱਭਣ Ḕਚ ਜੁਟੀ ਰਹੀ। ਉਸ ਸਮੇਂ (13 ਜਨਵਰੀ, 2009 ਤੋਂ) ਉਸ ਦਾ ਪਤੀ ਮਨਜਿੰਦਰ ਲਿੱਟ ਕਥਿਤ ਤੌਰ ਤੇ ਆਪਣੀ ਮਾਂ ਨਾਲ ਪੰਜਾਬ ਗਿਆ ਹੋਇਆ ਸੀ। ਕੈਨੇਡਾਪਰਤ ਕੇ ਉਸ ਨੇ ਪੂਨਮ ਨੂੰ ਲੱਭਣ ਲਈ 25,000 ਡਾਲਰ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਸੀ । ਫਰਵਰੀ, 2012 Ḕਚ ਪੂਨਮ ਦੀ ਲਾਸ਼ ਬਰੈਂਪਟਨ ਨਾਲ ਲੱਗਦੇ ਸ਼ਹਿਰ ਕੈਲੇਡਨ ਦੇ ਇਲਾਕੇ ਦੀ ਵਿਰਾਨ ਜਗ੍ਹਾ ਤੋਂ ਮਿਲੀ ਸੀ।ਜ਼ਿਕਰਯੋਗ ਹੈ ਕਿ ਪੂਨਮ ਦੇ ਕਤਲ ਤੇ ਲਾਸ਼ ਖੁਰਦਬੁਰਦ ਕਰਨ ਦੇ ਦੋਸ਼ ਵਿੱਚ ਮਨਜਿੰਦਰ ਲਿੱਟ ਦੀ ਭੈਣ (ਪੂਨਮ ਦੀ ਨਨਾਣ) ਮਨਦੀਪ ਪੂਨੀਆ (38) ਤੇ ਨਨਾਣ ਦਾ ਪਤੀ ਸਿਕੰਦਰ ਪੂਨੀਆ (45) ਨੂੰ ਪੁਲਿਸ ਨੇ ਹਿਰਾਸਤ ਚ ਲਿਆ ਸੀ। ਪੀਲ ਪੁਲਿਸ ਅਨੁਸਾਰ ਪੂਨਮ ਦਾ ਕਤਲ 4 ਫਰਵਰੀ, 2009 ਹੋਇਆ ਸੀ ਅਤੇ ਅਗਲੇ ਦਿਨ ਉਸ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਗਈ ਸੀ। ਮ੍ਰਿਤਕਾ ਦਾ ਸਹੁਰਾ 65 ਕੁ ਸਾਲਾ ਕੁਲਵੰਤ ਸਿੰਘ ਲਿੱਟ ਵੀ ਕਤਲ ਕੇਸ Ḕਚ ਸ਼ਾਮਿਲ ਹੈ ਜਿਸ ਵਿਰੁੱਧ ਮੁੱਕਦਮਾ ਚਾਰ ਕੁ ਮਹੀਨਿਆਂ ਬਾਅਦ ਸ਼ੁਰੂ ਹੋਵੇਗਾ।ਕਤਲ ਸਮੇਂ ਪੂਨਮ 27 ਸਾਲਾ ਦੀ ਸੀ ਤੇ ਗਰਭਵਤੀ ਸੀ। ਚੇਤੇ ਰਹੇ ਪੂਨਮ ਲਿੱਟ 1995 Ḕਚ ਆਪਣੀ  ਵੱਡੀ ਭੈਣ ਦੀ ਸਪਾਂਸਰਸ਼ਿਪ Ḕਤੇ ਆਪਣੀ ਮਾਂ, ਚਾਰ ਭੈਣਾਂ ਤੇ ਇਕ ਭਰਾ ਨਾਲ ਪੱਕੇ ਤੌਰ Ḕਤੇ ਕੈਨੇਡਾ ਪੁੱਜੀ ਸੀ ਜਦਕਿ ਉਸ ਦੇ ਪਿਤਾ ਦੀ ਪੰਜਾਬ Ḕਚ ਮੌਤ ਹੋ ਚੁੱਕੀ ਸੀ। ਮਨਜਿੰਦਰ ਲਿੱਟ ਨਾਲ ਉਸ ਦਾ ਦੂਸਰਾ ਵਿਆਹ ਸੀ। ਅਦਾਲਤ Ḕਚ ਦੱਸਿਆ ਗਿਆ ਕਿ 2003 Ḕਚ ਪੂਨਮ ਦਾ ਪਹਿਲਾ ਵਿਆਹ ਰਿਸ਼ਤੇਦਾਰੀ Ḕਚੋਂ ਇਕ ਲੜਕੇ ਨੂੰ ਕੈਨੇਡਾ ਲਿਜਾਣ ਲਈ ਕੀਤਾ ਗਿਆ ਸੀ ਅਤੇ ਦੋ ਕੁ ਸਾਲਾਂ ਬਾਅਦ ਤਲਾਕ ਕਰ ਲਿਆ ਗਿਆ ਸੀ।ਇਸ ਮੁਕੱਦਮੇ ਦੀ ਸੁਣਵਾਈ ਅਗਲੇ ਪੰਜ ਹਫ਼ਤੇ ਜਾਰੀ ਰਹੇਗੀ।

Facebook Comment
Project by : XtremeStudioz