Close
Menu

ਪੂਰਬੀ ਲੀਬੀਆ ‘ਚ ਕਾਰ ਬੰਬ ਧਮਾਕੇ ‘ਚ 5 ਲੋਕਾਂ ਦੀ ਮੌਤ

-- 04 July,2015

ਲੀਬੀਆ— ਪੂਰਬੀ ਲੀਬੀਆ ਦੇ ਡੇਰਨਾ ‘ਚ ਇਕ ਕਾਰ ਬੰਬ ਧਮਾਕੇ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਹਨ। ਰਾਸ਼ਟਰੀ ਸੰਵਾਦ ਕਮੇਟੀ ‘ਲਾਨਾ’ ਨੇ ਦੱਸਿਆ ਕਿ ਇਹ ਇਕ ਆਤਮਘਾਤੀ ਹਮਲਾ ਸੀ।
ਇਹ ਸੰਵਾਦ ਕਮੇਟੀ ਤ੍ਰਿਪੋਲੀ ‘ਚ ਮਲੀਸ਼ੀਆ ਸਮਰਥਿਤ ਸਰਕਰਾ ਨਾਲ ਸੰਬੰਧਿਤ ਹਨ ਜਿਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਮਾਨਤਾ ਨਹੀਂ ਦਿੰਦਾ। ਡੇਰਨਾ ਨੇ ਸਥਾਨਕ ਅਤੇ ਮੈਡੀਕਲ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ 15 ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ‘ਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਹਾਲ ‘ਚ ਸ਼ਹਿਰ ‘ਤੇ ਕੰਟਰੋਲ ਰੱਖਣ ਵਾਲੇ ਮਲੀਸ਼ੀਆ ਦੇ ਸਥਾਨਕ ਲੋਕਾਂ ਅਤੇ ਇਸਲਾਮਿਕ ਸਟੇਟ ਸਮੂਹ ਦੇ ਲੜਾਕਿਆਂ ਵਿਚਾਲੇ ਸੰਘਰਸ਼ ਹੋਇਆ ਹੈ।
ਤਾਨਾਸ਼ਾਹ ਮੁਅੱਮਰ ਗੱਦਾਫੀ ਨੂੰ 2011 ‘ਚ ਸੱਤਾ ‘ਚੋਂ ਬਾਹਰ ਕਰਨ ਲਈ ਹੋਏ ਵਿਦਰੋਹ ਤੋਂ ਬਾਅਦ ਹੀ ਲੀਬੀਆ ‘ਚ ਅਰਾਜਕਤਾ ਦੀ ਸਥਿਤੀ ਹੈ। ਵਿਰੋਧੀ ਸਰਕਾਰਾਂ ਅਤੇ ਸਾਂਸਦਾਂ ਦੇ ਨਾਲ-ਨਾਲ ਸ਼ਕਤੀਸ਼ਾਲੀ ਮਲੀਸ਼ੀਆ ਸਰਵ ਅਤੇ ਤੇਲ ਸੰਸਾਧਨ ‘ਚ ਹਿੱਸੇਦਾਰੀ ਲਈ ਲੜ ਰਹੇ ਹਨ।

Facebook Comment
Project by : XtremeStudioz