Close
Menu

ਪੂਰੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ : ਧੋਨੀ

-- 28 February,2015

ਪਰਥ,ਸੰਯੁਕਤ ਅਰਬ ਅਮੀਰਾਤ ‘ਤੇ 9 ਵਿਕਟਾਂ ਦੀ ਜਿੱਤ ਨਾਲ ਵਿਸ਼ਵ ਕੱਪ ਵਿਚ ਆਪਣੀ ਅਜੇਤੂ ਮੁਹਿੰਮ ਨੂੰ ਤਿੰਨ ਜਿੱਤਾਂ ਤਕ ਪਹੁੰਚਾਉਣ ਵਾਲੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਇਥੇ ਕਿਹਾ ਕਿ ਪੂਰੀ ਟੀਮ ਚੰਗਾ ਖੇਡ ਰਹੀ ਹੈ ਤੇ ਖੇਡ ਦੇ ਸਾਰੇ ਵਿਭਾਗਾਂ ਵਿਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਧੋਨੀ ਨੇ ਜਿੱਤ ਤੋਂ ਬਾਅਦ ਕਿਹਾ, ”ਗੇਂਦਬਾਜ਼ਾਂ ਨੇ ਅਸਲ ਵਿਚ ਬਿਹਤਰੀਨ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਟੀਮ ਖੇਡ ਵਿਚ ਇਸ ਦਾ ਪ੍ਰਭਾਵ ਹੋਰਨਾਂ ਵਿਭਾਗਾਂ ਵਿਚ ਵੀ ਪੈਂਦਾ ਹੈ। ਅਸੀਂ ਅੱਜ ਇਕ ਕੈਚ ਛੱਡਿਆ ਪਰ ਫੀਲਡਿੰਗ ਸ਼ਾਨਦਾਰ ਹੈ। ਪੂਰੀ ਟੀਮ ਚੰਗਾ ਖੇਡ ਰਹੀ ਹੈ।” ਉਨ੍ਹਾਂ ਕਿਹਾ, ”ਇਹ ਇਕ ਮੈਚ ਦਾ ਮਾਮਲਾ ਨਹੀਂ ਹੈ, ਅਸੀਂ ਇਕ ਤੋਂ ਬਾਅਦ ਤਿੰਨ ਮੈਚਾਂ ਵਿਚ ਅਜਿਹਾ ਕੀਤਾ। ਸਾਨੂੰ ਚੰਗਾ ਪ੍ਰਦਰਸ਼ਨ ਜਾਰੀ ਰੱਖਣਾ ਹੋਵੇਗਾ।”

Facebook Comment
Project by : XtremeStudioz