Close
Menu

ਪੂਰੀ ਸੁਰੱਖਿਆ ਜਾਂਚ ਤੋਂ ਬਿਨਾ ਰਿਫ਼ਊਜੀਜ਼ ਨੂੰ ਦੇਸ਼ ਵਿਚ ਨਹੀਂ ਲਿਆਂਦਾ ਜਾਵੇਗਾ : ਹਾਰਪਰ

-- 10 September,2015

ਔਟਵਾ,  ਸਟੀਫ਼ਨ ਹਾਪਰਰ ਨੇ ਕਿਹਾ ਹੈ ਕਿ ਰਿਫ਼ਊਜੀਆਂ ਨੂੰ ਮੁੜ ਵਸਾਉਣ ਅਤੇ ਕੈਨੇਡਾ ਵਿਚ ਉਨ੍ਹਾਂ ਦੀ ਸਥਾਈ ਰਿਹਾਇਸ਼ ਬਣਾਉਣ ਦੇ ਮਾਮਲੇ ਵਿਚ ਫ਼ੈਡਰਲ ਸਰਕਾਰ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਪਰ ਇਸ ਸਥਿਤੀ ਵਿਚ ਸੀਰੀਆ ਅਤੇ ਇਰਾਕ ਵਰਗੇ ਦਹਿਸ਼ਤਗਰਦੀ ਦੇ ਇਲਾਕਿਆਂ ਵਿਚੋਂ ਬਿਨਾ ਕਿਸੇ ਪੁਖਤਾ ਜਾਂਚ ਪੜਤਾਲ ਦੇ ਸਕਰਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਰਿਫ਼ਊਜੀਆਂ ਨੂੰ ਲਿਆਂਦਾ ਨਹੀਂ ਜਾ ਸਕਦਾ। ਇਹ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦਾ ਸਵਾਲ ਹੈ ਅਤੇ ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜਿਨ੍ਹਾਂ ਰਿਫ਼ਊਜੀਜ਼ ਨੂੰ ਕੈਨੇਡਾ ਵਿਚ ਵਸਾਇਆ ਜਾ ਰਿਹਾ ਹੈ, ਉਨ੍ਹਾਂ ਦੀ ਪੁਖਤਾ ਜਾਂਚ ਪੜਤਾਲ ਕੀਤੀ ਜਾਵੇ। ਇਰਾਕ ਅਤੇ ਸੀਰੀਆ ਵਿਖੇ ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਕੋਲ ਬੇਘਰ ਹੋ ਰਹੇ ਹਨ, ਪਰ ਬਿਨਾ ਪੂਰੀ ਸੁਰੱਖਿਆ ਜਾਂਚ ਦੇ ਇਨ੍ਹਾਂ ਨੂੰ ਸਿੱਧੇ ਕੈਨੇਡਾ ਲਿਆਉਣ ਦਾ ਮਤਲਬ ਹੋਵੇਗਾ ਇਨਹਾਂ ਇਲਾਕਿਆਂ ਵਿਚ ਐਕਟਿਵ ਦਹਿਸ਼ਤਗਰਦਾਂ ਨੂੰ ਕੈਨੇਡਾ ਵਿਚ ਵੜਨ ਦਾ ਮੌਕਾ ਦੇਣਾ।

ਹਾਰਪਰ ਨੇ ਕਿਹਾ ਕਿ ਇਨਹਾਂ ਰਿਫ਼ਊਜੀਜ਼ ਦੀ ਸਹਾਇਤਾ ਕਰਨ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਹਰ ਰਿਫ਼ਊਜੀ ਦੀ ਵਿਅਕਤੀਗਤ ਪੱਧਰ ‘ਤੇ ਪੂਰੀ ਸ਼ਿਨਾਖਤ ਕੀਤੀ ਜਾਵੇ। ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਰਿਫ਼ਊਜੀਜ਼ ਨੂੰ ਕੈਨੇਡਾ ਵਿਚ ਲਿਆਂਦਾ ਜਾਵੇ, ਪਰ ਇਸ ਪ੍ਰਕਿਰਿਆ ਨੂੰ ਪੂਰੇ ਸੁਰੱਖਿਆ ਨਿਯਮਾਂ ਅਧੀਨ ਹੀ ਸਿਰੇ ਚਾੜ੍ਹਿਆ ਜਾਵੇਗਾ ਅਤੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾਵੇਗੀ ਕਿ ਸਭ ਨਾਲੋਂ ਲੋੜਵੰਦ ਰਿਫ਼ਊਜੀਆਂ ਨੂੰ ਸਭ ਨਾਲੋਂ ਪਹਿਲਾਂ ਸਹਾਇਤਾ ਦਵਾਈ ਜਾਵੇ।

ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਾਰਪਰ ਨੇ ਕਿਹਾ ਕਿ ਅਸੀਂ ਫ਼ਲੱਡ ਗੇਟ ਖੋਲ੍ਹ ਕੇ ਹਜ਼ਾਰਾਂ ਦੀ ਗਿਣਤੀ ਵਿਚ ਰਿਫ਼ਉਜੀਆਂ ਨੂੰ ਅੰਦਰ ਨਹੀਂ ਲੈ ਸਕਦੇ, ਇਹ ਕੁੱਝ ਹੋਰ ਨਹੀਂ ਸਗੋਂ ਕੈਨੇਡਾ ਲਈ ਸਿਰਫ਼ ਖਤਰੇ ਨੂੰ ਵਧਾਉਣ ਦਾ ਹੀ ਇਕ ਢੰਗ ਹੋਵੇਗਾ, ਜਿਸ ਨਾਲ ਦਹਿਸ਼ਤਗਰਦਾਂ ਨੂੰ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋਣ ਦਾ ਪੂਰਾ ਮੌਕਾ ਮਿਲ ਜਾਵੇਗਾ।

ਪਿਛਲੇ ਕੁੱਝ ਸਮੇਂ ਤੋਂ ਫ਼ੈਡਰਲ ਸਰਕਾਰ ‘ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਰਿਫ਼ਊਜੀਆਂ ਨੂੰ ਕੈਨੇਡਾ ਵਿਚ ਵਸਾਉਣ ਦੀ ਪ੍ਰਕਿਰਿਆ ਨੂੰ ਹੋਰ ਵੀ ਤੇਜ਼ ਕੀਤਾ ਜਾਵੇ। ਕੈਥਲੀਨ ਵਿੱਨ ਵੱਲੋਂ ਵੀ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਹਾਲ ਹੀ ਵਿਚ ਕੀਤੀ ਗਈ। ਇਕ ਰਿਪੋਰਟ ਅਨੁਸਾਰ ਸੀਰਿਆ ਵਿਚੋਂ ਲਗਭਗ ਚਾਰ ਮਿਲੀਅਨ ਲੋਕ ਪਹਿਲੋਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਲਗਭਗ 7.2 ਮਿਲਿਅਨ ਲੋਕ ਦੇਸ਼ ਦੇ ਵਿਚ ਹੀ ਇਕ ਤੋਂ ਦੂਜੀ ਜਗ੍ਹਾ ਚਲੇ ਗਏ ਹਨ।

Facebook Comment
Project by : XtremeStudioz