Close
Menu

ਪੂਰੇ ਦੋ ਦਹਾਕੇ ਤੱਕ ਨਹਿਰੂ ਕਰਵਾਉਂਦੇ ਰਹੇ ਨੇਤਾਜੀ ਦੇ ਪਰਿਵਾਰ ਦੀ ਜਾਸੂਸੀ

-- 11 April,2015

ਨਵੀਂ ਦਿੱਲੀ,  ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਰੀਬ 20 ਸਾਲਾਂ ਤੱਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਕਰਵਾਈ ਸੀ। ਇਸ ਜਾਣਕਾਰੀ ਦਾ ਪਤਾ ਇੰਟੈਲੀਜੈਂਸ ਬਿਊਰੋ ਦੀਆਂ ਦੋ ਫਾਈਲਾਂ ਤੋਂ ਲੱਗਾ ਹੈ। ਇਨ੍ਹਾਂ ਫਾਈਲਾਂ ਤੋਂ ਪਤਾ ਲੱਗਾ ਹੈ ਕਿ 1948 ਕੋਂ ਲੈ ਕੇ 1968 ‘ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਵਾਰ ‘ਤੇ ਸਖ਼ਤ ਨਿਗਰਾਨੀ ਰੱਖੀ ਗਈ ਸੀ। ਇਨ੍ਹਾਂ ਦੋ ਦਹਾਕਿਆਂ ‘ਚੋਂ 16 ਸਾਲ ਤੱਕ ਪੰਡਿਤ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਇੰਟੈਲੀਜੈਂਸ ਬਿਊਰੋ ਉਨ੍ਹਾਂ ਦੇ ਅਨੁਸਾਰ ਕੰਮ ਕਰਦੀ ਸੀ। ਫਾਈਲਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਨੇਤਾਜੀ ਦੇ ਕੋਲਕਾਤਾ ਸਥਿਤ ਦੋ ਘਰਾਂ ਦੀ ਨਿਗਰਾਨੀ ਕੀਤੀ ਗਈ। ਇਨ੍ਹਾਂ ‘ਚੋਂ ਇੱਕ ਵੁਡਬਰਨ ਪਾਰਕ ਤੇ ਦੂਜਾ 38 / 2 ਐਲਗਿਨ ਰੋਡ ‘ਤੇ ਸੀ। ਇੰਟਰਸੈਪਟਿੰਗ ਤੇ ਬੋਸ ਪਰਵਾਰ ਦੀਆਂ ਚਿੱਠੀਆਂ ‘ਤੇ ਨਜ਼ਰ ਰੱਖਣ ਤੋਂ ਇਲਾਵਾ, ਆਈਬੀ ਦੇ ਜਾਸੂਸਾਂ ਨੇ ਉਨ੍ਹਾਂ ਦੀ ਸਥਾਨਕ ਤੇ ਵਿਦੇਸ਼ ਯਾਤਰਾ ਦੀ ਵੀ ਜਾਸੂਸੀ ਕੀਤੀ। ਹੱਥ ਨਾਲ ਲਿਖੇ ਗਏ ਕੁੱਝ ਸੰਦੇਸ਼ਾਂ ਤੋਂ ਪਤਾ ਲੱਗਾ ਹੈ ਕਿ ਆਈਬੀ ਦੇ ਏਜੰਟ ਬੋਸ ਪਰਵਾਰ ਦੀਆਂ ਗਤੀਵਿਧੀਆਂ ਬਾਰੇ ਆਈਬੀ ਹੈਡਆਫਿਸ ‘ਚ ਫ਼ੋਨ ਕਰਦੇ ਸਨ। ਇਸ ਜਗ੍ਹਾ ਨੂੰ ਸੁਰੱਖਿਆ ਕੰਟਰੋਲ ਕਿਹਾ ਜਾਂਦਾ ਸੀ। ਹਾਲਾਂਕਿ, ਇਸ ਜਾਸੂਸੀ ਦੀ ਵਜ੍ਹਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕੀ ਹੈ। ਦਰਅਸਲ, ਇਸ ਜਾਸੂਸੀ ਦੇ ਪਿੱਛੇ ਪੰਡਤ ਨਹਿਰੂ ਨੂੰ ਸੱਤਾ ਹੱਥ ਤੋਂ ਨਿਕਲ ਜਾਣ ਦਾ ਡਰ ਸਤਾ ਰਿਹਾ ਸੀ। ਉਨ੍ਹਾਂ ਦੇ ਮਨ ‘ਚ ਇਸ ਗੱਲ ਨੂੰ ਲੈ ਕੇ ਸ਼ੰਕਾ ਸੀ ਕਿ ਕਿਤੇ ਨੇਤਾਜੀ ਸੁਭਾਸ਼ ਚੰਦਰ ਬੋਸ ਹੱਲਾ ਬੋਲਕੇ ਕਾਂਗਰਸ ‘ਤੇ ਕਬਜ਼ਾ ਨਾ ਕਰ ਲਵੇ। ਜਹਾਜ਼ ਹਾਦਸੇ ‘ਚ ਨੇਤਾਜੀ ਦੀ ਮੌਤ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਸੀ। ਇਸ ਲਈ ਨਹਿਰੂ ਉਨ੍ਹਾਂ ਦੇ ਪਰਿਵਾਰ ਵਾਲਿਆਂ ‘ਤੇ ਖ਼ੁਫ਼ੀਆ ਨਿਗਰਾਨੀ ਰੱਖਕੇ ਇਹ ਜਾਣਨ ਦੀ ਕੋਸ਼ਿਸ਼ ‘ਚ ਹੋਣਗੇ ਕਿ ਜੇਕਰ ਉਹ ਜਿੰਦਾ ਹੈ ਤਾਂ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਖ਼ਬਰ ਉਨ੍ਹਾਂ ਨੂੰ ਮਿਲਦੀ ਰਹੇ।

Facebook Comment
Project by : XtremeStudioz