Close
Menu

ਪੇਂਡੂ ਵਿਕਾਸ ਬੋਰਡ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਰਨ ਛੋਹ ਪ੍ਰਾਪਤ 36 ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 17.50 ਕਰੋੜ ਰੁਪਏ ਦੀ ਪਹਿਲੀ ਕਿਸਤ ਕੀਤੀ ਜਾਰੀ

-- 08 March,2019

ਚੰਡੀਗੜ•, 8 ਮਾਰਚ:
ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਵ ਦੇ ਚੱਲ ਰਹੇ ਸਮਾਗਮਾਂ ਨੂੰ ਧਿਆਨ ‘ਚ ਰੱਖਦਿਆਂ ਪੇਂਡੂ ਵਿਕਾਸ ਬੋਰਡ ਨੇ 36 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 17.50 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਇਹ ਉਹ ਪਿੰਡ ਹਨ ਜਿੱਥੇ ਪਹਿਲੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਿਛਲੇ ਸਾਲ 23 ਨਵੰਬਰ ਨੂੰ ਸੁਲਤਾਨ ਪੁਰ ਲੋਧੀ ਵਿਖੇ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਰਨ ਛੋਹ ਪ੍ਰਾਪਤ 36 ਪਿੰਡਾਂ ਅਤੇ 11 ਨਗਰ ਪੰਚਾਇਤਾਂ ਦਾ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੀਤਾ ਜਾਵੇਗਾ।
ਇਨ•ਾਂ ਫੰਡਾਂ ਨੂੰ ਸੀਵਰੇਜ ਪ੍ਰਣਾਲੀ, ਛੱਪੜਾਂ ਦੀ ਸਫਾਈ, ਇਤਿਹਾਸਕ ਗੁਰਦੁਆਰਿਆਂ ਨੂੰ ਇੰਟਰਲਾੱਕ ਕੰਕਰੀਟ ਟਾਈਲਾਂ ਨਾਲ ਸੜਕਾਂ ਬਣਾ ਕੇ ਜੋੜਨ ਦੇ ਨਾਲ-ਨਾਲ, ਸੀ.ਸੀ.ਟੀਵੀ, ਸਿਵਲ ਡਿਸਪੈਂਸਰੀ, ਪੰਚਾਇਤ ਘਰ ਅਤੇ ਆਂਗਵਾਵਾੜੀ ਕੇਂਦਰਾਂ ਨੂੰ ਜੋੜਨ ਵਰਗੀਆਂ ਬੁਨਿਆਦੀ ਸੁਵਿਧਾਵਾਂ ‘ਤੇ ਖਰਚ ਕੀਤਾ ਜਾਵੇਗਾ।
ਇਹਨਾਂ ਕੰਮਾਂ ਲਈ ਕੁੱਲ ਅੰਦਾਜ਼ਨ ਰਕਮ 183.97 ਕਰੋੜ ਰੁਪਏ ਬਣਾਈ ਗਈ ਸੀ। ਜਿਸ ਵਿੱਚੋਂ 33.97 ਕਰੋੜ ਮਨਰੇਗਾ ਤੋਂ ਅਤੇ ਬਾਕੀ 150 ਕਰੋੜ ਰੁਪਏ ਸੂਬੇ ਵਲੋਂ ਦਿੱਤੇ ਜਾਣੇ ਹਨ। 
ਇਸ ਬਾਬਤ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਮਨਰੇਗਾ ਵਲੋਂ 50 ਲੱਖ ਦੀ ਪਹਿਲੀ ਕਿਸਤ ਨਾਲ ਇਹ ਕੰਮ ਮੁਕੰਮਲ ਕੀਤੇ ਜਾਣਗੇ। 
ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦੌਰਾ ਕੀਤੇ ਪਿੰਡਾਂ ਵਿਚ ਨਾਨਕਸਰ ਸਥਿਆਲਾ ਅਤੇ ਸਥਿਆਲਾ, ਉਦੋਕੇ ਖੁਰਦ, ਉਦੋਕੇ ਕਲਾਂ, ਅੰਮ੍ਰਿਤਸਰ ਜ਼ਿਲ•ੇ ਦਾ ਪਿੰਡ ਵੇਰੋਕੇ, ਬਠਿੰਡੇ ਦਾ ਲੱਖੀ ਜੰਗਲ, ਮਹਿਮਾ ਸਾਰਜਾ, ਕੋਠੇ ਨਥਿਆਨਾ,  ਫਰੀਦਕੋਟ ਦਾ ਲੰਭਵਾਲੀ, ਫਤਿਹਗੜ• ਸਾਹਿਬ ਦਾ ਈਸ਼ਰ ਹੇਲ, ਫਾਜ਼ਿਲਕਾ ਦਾ ਹਰੀਪੁਰ, ਗੁਰਦਾਸਪੁਰ ਦਾ ਬਡਾਲਾ ਗ੍ਰੰਥੀਆਂ, ਚਾਹਲ ਕਲਾਂ (ਅਚੱਲ ਸਾਹਿਬ), ਲੁਧਿਆਣਾ ਦਾ ਠਾਕਰਵਾਲ, ਜਘੇੜਾ, ਮੋਗੇ ਦਾ ਤਖ਼ਤਪੁਰਾ, ਦੋਧਰ ਗਰਬੀ, ਦੋਧਰ ਸ਼ਾਰਕੀ, ਪੱਟੋ ਹੀਰਾ ਸਿੰਘ, ਪਟਿਆਲਾ ਦਾ ਛਿਤਨਵਾਲਾ, ਕਮਲਪੁਰ, ਅਕੋਈ ਸਾਹਿਬ, ਗਹਿਲਾਂ, ਕਾਂਝਲਾ, ਮੰਗਵਾਲ, ਸੰਗਰੂਰ ਦਾ ਬਹਾਦਰਪੁਰ (ਮਸਤੁਆਨਾ), ਸ਼ਹੀਦ ਭਗਤ ਸਿੰਘ ਨਗਰ ਦਾ ਹਕੀਮਪੁਰਾ, ਸ਼੍ਰੀ ਮੁਕਤਸਰ ਸਾਹਿਬ ਦਾ ਸਾਰਾਏਨਾਗਾ, ਅਮੀ ਸ਼ਾਹ, ਫਤਿਹਾਬਾਦ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਖਹਿਰਾ, ਡੇਹਰਾ ਸਾਹਿਬ, ਲੋਹਾਰ, ਤਰਨਤਾਰਨ ਜ਼ਿਲ•ੇ ਦਾ ਵੈਰੋਵਾਲ ਸ਼ਾਮਿਲ ਹਨ।

Facebook Comment
Project by : XtremeStudioz