Close
Menu

ਪੇਰੂ ‘ਚ ਭੂਚਾਲ ਦੇ ਤੇਜ਼ ਝਟਕੇ, ਖਾਨ ਧਸਣ ਨਾਲ ਫਸੇ ਲੋਕ

-- 26 September,2013

ਲੀਮਾ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਦੱਖਣੀ ਅਮਰੀਕੀ ਦੇਸ਼ ਪੇਰੂ ਦੇ ਦੱਖਣੀ ਤੱਟੀ ਇਲਾਕੇ ਵਿਚ ਕੱਲ ਦੇਰ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕੁਝ ਲੋਕਾਂ ਦੇ ਤਾਂਬਾ ਖਾਨ ਵਿਚ ਫਸੇ ਹੋਣ ਦਾ ਸ਼ੱਕ ਹੈ। ਨਾਲ ਹੀ ਮਕਾਨ ਡਿਗਣ, ਕੁਝ ਲੋਕਾਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਹੈ। ਅਮਰੀਕੀ ਭੂ ਸਰਵੇਖਣ ਵਿਭਾਗ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.0 ਮਾਪੀ ਗਈ ਹੈ। ਇਸ ਦਾ ਕੇਂਦਰ ਅਕਾਰੀ ਸ਼ਹਿਰ ਤੋਂ 29 ਕਿਲੋਮੀਟਰ ਦੂਰ ਭੂਮੀ ਦੇ 46 ਕਿਲੋਮੀਟਰ ਗਹਿਰਾਈ ‘ਤੇ ਸੀ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਆਰਾਤੋ ਅਤੇ ਲਾ ਵਿਰਦੀ ਦੀਆਂ ਖਾਨਾਂ ਵਿਚ ਕੁਝ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਫਸੇ ਹੋਏ ਲੋਕਾਂ ਦੀ ਮਦਦ ਦੇ ਲਈ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

Facebook Comment
Project by : XtremeStudioz