Close
Menu

ਪੇਰੂ ‘ਚ ਰਿਲੀਜ਼ ਹੋਵੇਗੀ ਡੀ. ਡੀ. ਐੱਲ. ਜੇ

-- 08 November,2013

ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੀ ਬਲਾਕ ਬਸਟਰ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਗੇ’ (ਡੀ. ਡੀ. ਐੱਲ. ਜੇ) 18 ਸਾਲਾਂ ਤੋਂ ਬਾਅਦ ਪੇਰੂ ‘ਚ ਰਿਲੀਜ਼ ਕੀਤੀ ਜਾਵੇਗੀ। ਸਾਲ 1995 ‘ਚ ਯਸ਼ ਚੋਪੜਾ ਨੇ ਸ਼ਾਹਰੁਖ ਖਾਨ ਅਤੇ ਕਾਜਲ ਨੂੰ ਲੈ ਕੇ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਗੇ’ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ ਯਸ਼ ਚੋਪੜਾ ਦੇ ਪੁੱਤਰ ਅਦਿੱਤਿਆ ਚੋਪੜਾ ਨੇ ਕੀਤਾ ਸੀ ਜਿਹੜੀ ਕਿ ਬਤੌਰ ਨਿਰਦੇਸ਼ਕ ਦੇ ਰੂਪ ‘ਚ ਉਸ ਦੀ ਪਹਿਲੀ ਫਿਲਮ ਸੀ। ਡੀ. ਡੀ. ਐੱਲ. ਜੇ. ਸ਼ਾਹਰੁਖ ਖਾਨ ਅਤੇ ਕਾਜਲ ਦੇ ਕੈਰੀਅਰ ਲਈ ਮੀਲ ਦੇ ਪੱਥਰ ਵਾਂਗਰ ਸਾਬਤ ਹੋਈ ਸੀ। ਕਾਜਲ ਅਤੇ ਸ਼ਾਹਰੁਖ ਖਾਨ ਦੇ ਵਧੀਆ ਅਭਿਨੈ ਨਾਲ ਸਜੀ ਫਿਲਮ ਸੁਪਰਹਿੱਟ ਸਾਬਤ ਹੋਈ। ਦਿਲਚਸਪ ਗੱਲ ਇਹ ਹੈ ਕਿ ਮੁੰਬਈ ਦੇ ਇਕ ਸਿਨੇਮਾ ਘਰ ‘ਚ ਇਹ ਫਿਲਮ ਲਗਾਤਾਰ ਪਿਛਲੇ 18 ਸਾਲਾਂ ਤੋਂ ਅੱਜ ਵੀ ਦਿਖਾਈ ਜਾ ਰਹੀ ਹੈ। ਹੁਣ ਇਹ ਫਿਲਮ 18 ਸਾਲਾਂ ਤੋਂ ਬਾਅਦ ਪੇਰੂ ‘ਚ ਵੀ ਬਹੁਤ ਜਲਦੀ ਦਿਖਾਈ ਜਾਵੇਗੀ।

Facebook Comment
Project by : XtremeStudioz