Close
Menu

ਪੇਰੂ ਨੇ ਜਿੱਤ ਨਾਲ ਵਿਗਾੜੇ ਸਮੀਕਰਨ, ਵੈਨੇਜ਼ੁਏਲਾ ਨੂੰ 1-0 ਨਾਲ ਹਰਾਇਆ

-- 20 June,2015

ਚਿੱਲੀ- ਪੇਰੂ ਨੇ ਧਾਕੜ ਸਟ੍ਰਾਈਕਰ ਕਲਾਓਡੀਓ ਪਿਜਾਰੋ ਵਲੋਂ ਦੂਜੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਇਥੇ ਖੇਡੇ ਗਏ ਕੋਪਾ ਅਮਰੀਕਾ ਟੂਰਨਾਮੈਂਟ ਦੇ ਆਪਣੇ ਇਕ ਅਹਿਮ ਮੈਚ ਵਿਚ ਵੈਨੇਜ਼ੁਏਲਾ ਨੂੰ 1-0 ਨਾਲ ਹਰਾ ਦਿੱਤਾ।
ਪਿਜਾਰੋ ਨੇ ਇਸਤਾਦਿਯੋ ਇਲਿਯਾਸ ਫਿਗਵੇਰੋਆ ‘ਚ ਖੇਡੇ ਗਏ ਇਸ ਮੈਚ ਦਾ ਇਕੋ-ਇਕ ਗੋਲ 72ਵੇਂ ਮਿੰਟ ‘ਚ ਕੀਤਾ। ਇਸ ਮੈਚ ‘ਚ ਹਾਫ ਤੋਂ ਪਹਿਲਾਂ ਵੈਨੇਜ਼ੁਏਲਾ ਨੂੰ 10 ਖਿਡਾਰੀਆਂ ਨਾਲ ਖੇਡਣ ਨੂੰ ਮਜਬੂਰ ਹੋਣਾ ਪਿਆ ਸੀ। ਉਸ ਦੇ ਡਿਫੈਂਡਰ ਫਰਨਾਂਡੋ ਅਮੋਰੇਬਿਏਤਾ ਨੂੰ ਲਾਲ ਕਾਰਡ ਦਿਖਾਇਆ ਗਿਆ ਸੀ।
ਪੇਰੂ ਦੀ ਇਸ ਜਿੱਤ ਤੋਂ ਬਾਅਦ ਗਰੁੱਪ-ਸੀ ਦਾ ਸਮੀਕਰਨ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ। ਇਸ ਗਰੁੱਪ ਵਿਚ ਪੇਰੂ ਤੋਂ ਇਲਾਵਾ ਵੈਨੇਜ਼ੁਏਲਾ ਤੇ ਕੋਲੰਬੀਆ ਹਨ।
ਇਨ੍ਹਾਂ ਸਾਰੀਆਂ ਟੀਮਾਂ ਦੇ ਦੋ-ਦੋ ਮੁਕਾਬਲਿਆਂ ਤੋਂ ਬਾਅਦ ਤਿੰਨ-ਤਿੰਨ ਅੰਕ ਹੋ ਗਏ ਹਨ ਤੇ ਸਾਰੇ ਅਗਲੇ ਦੌਰ ਦੀ ਦੌੜ ‘ਚ ਹਨ। ਹੁਣ ਪੇਰੂ ਦਾ ਸਾਹਮਣਾ ਐਤਵਾਰ ਨੂੰ ਕੋਲੰਬੀਆ ਨਾਲ ਹੋਵੇਗਾ, ਜਿਹੜਾ ਆਖਰੀ ਗਰੁੱਪ ਮੈਚ ਹੋਵੇਗਾ।

Facebook Comment
Project by : XtremeStudioz