Close
Menu

ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਤਹਿਤ 5000 ਅਰਜ਼ੀਆਂ ਸਵੀਕਾਰੇਗਾ ਕੈਨੇਡਾ

-- 07 January,2014

ਓਟਵਾ,7 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਮਾਪਿਆਂ ਜਾਂ ਗ੍ਰੈਂਡਪੇਰੈਂਟਸ ਨੂੰ ਸਪਾਂਸਰ ਕਰਨ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਨਾਗਰਿਕਾਂ ਲਈ ਇੱਕ ਵਿਸੇ਼ਸ਼ ਇਮੀਗ੍ਰੇਸ਼ਨ ਪ੍ਰੋਗਰਾਮ ਅੱਜ ਤੋਂ ਸੁ਼ਰੂ ਕੀਤਾ ਜਾ ਸਕਦਾ ਹੈ। ਫੈਡਰਲ ਸਰਕਾਰ ਵੱਲੋਂ 2014 ਵਿੱਚ ਨਵੇਂ ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਤਹਿਤ 5000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਜਿ਼ਕਰਯੋਗ ਹੈ ਕਿ ਸਰਕਾਰ ਵੱਲੋਂ ਅੱਠ ਸਾਲਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ 2011 ਵਿੱਚ ਅਰਜ਼ੀਆਂ ਉੱਤੇ ਰੋਕ ਲਾ ਦਿੱਤਾ ਗਈ ਸੀ। ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਸੱਦਣ ਦੀ ਆਸ ਲਾਈ ਬੈਠੇ ਸਪਾਂਸਰਾਂ ਨੂੰ ਹੁਣ ਇਸ ਲਈ ਯੋਗ ਹੋਣ ਵਾਸਤੇ ਹੇਠ ਲਿਖੇ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ :
•    ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਲਈ ਲੋੜੀਂਦੀ ਘੱਟ ਤੋਂ ਘੱਟ ਆਮਦਨ ਦੀ ਸ਼ਰਤ ਪੂਰੀ ਕਰਨਾ। ਹੁਣ ਇਸ ਵਿੱਚ 30 ਫੀ ਸਦੀ ਵਾਧਾ ਹੋ ਗਿਆ ਹੈ
•    ਇਹ ਵੀ ਸਿੱਧ ਕਰਨਾ ਹੋਵੇਗਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਘੱਟ ਤੋਂ ਘੱਟ ਆਮਦਨ ਜੋਗੀ ਰਕਮ ਕਮਾ ਰਹੇ ਹਨ, ਇਹ ਸ਼ਰਤ ਪਹਿਲਾਂ 12 ਮਹੀਨਿਆਂ ਲਈ ਸੀ
•    ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਦਸ ਸਾਲ ਦੇ ਅਰਸੇ ਤੋਂ ਵਧਾ ਕੇ 20 ਸਾਲਾਂ ਲਈ ਸਪਾਂਸਰ ਕਰ ਰਹੇ ਹਨ
ਇਨ੍ਹਾਂ ਨਵੀਆਂ ਤਬਦੀਲੀਆਂ ਨਾਲ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਸਪਾਂਸਰ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਪੇਰੈਂਟ ਜਾਂ ਗ੍ਰੈਂਡਪੇਰੈਂਟ ਕੈਨੇਡੀਅਨ ਸਰਕਾਰ ਤੋਂ ਸੋਸ਼ਲ ਅਸਿਸਟੈਂਸ ਹਾਸਲ ਕਰਨ ਦੀ ਲੋੜ ਨਹੀਂ ਹੋਵੇਗੀ। ਯੂਨੀਵਰਸਿਟੀ ਆਫ ਓਟਵਾ ਵਿੱਚ ਰਫਿਊਜੀ ਲਾਇਰ ਤੇ ਅਸਿਸਟੈਂਟ ਪ੍ਰੋਫੈਸਰ ਆਫ ਲਾਅ ਜੇਮੀ ਲਿਊ ਨੇ ਆਖਿਆ ਕਿ ਸਰਕਾਰ ਇਸ ਤਰ੍ਹਾਂ ਦੀਆਂ ਸ਼ਰਤਾਂ ਰੱਖ ਕੇ ਗਲਤ ਸੁਨੇਹਾ ਦੇ ਰਹੀ ਹੈ। ਪਰ ਸਿਟੀਜ਼ਨਸਿ਼ਪ ਐਂਡ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਅਲੈਗਜ਼ੈਂਡਰ ਨੇ ਅਕਤੂਬਰ ਵਿੱਚ ਆਖਿਆ ਸੀ ਕਿ ਇਸ ਨਵੇਂ ਪ੍ਰੋਗਰਾਮ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿਨ੍ਹਾਂ ਨੂੰ ਪਰਿਵਾਰ ਸਪਾਂਸਰ ਕਰਨ ਜਾ ਰਹੇ ਹਨ ਉਨ੍ਹਾਂ ਦਾ ਭਰਨ ਪੋਸ਼ਣ ਕਰਨ ਲਈ ਉਨ੍ਹਾਂ ਕੋਲ ਲੋੜੀਂਦੇ ਸਾਧਨ ਵੀ ਹਨ ਤੇ ਇਸ ਨਾਲ ਟੈਕਸਦਾਤਾਵਾਂ ਦੇ ਹਿਤਾਂ ਦੀ ਵੀ ਰਾਖੀ ਹੋਵੇਗੀ। ਅਰਜ਼ੀਆਂ ਸਿਰਫ ਮੇਲ ਜਾਂ ਕੁਰੀਅਰ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ।

Facebook Comment
Project by : XtremeStudioz