Close
Menu

ਪੇਸ਼ਵਾਰ ‘ਚ ਹੋਏ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 42 ਤੱਕ ਪੁੱਜੀ

-- 30 September,2013

Peshawar-blast-10282009ਪੇਸ਼ਵਾਰ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ‘ਚ ਪੇਸ਼ਾਵਰ ਦੇ ਇੱਕ ਪੁਰਾਣੇ ਬਜ਼ਾਰ ‘ਚ ਐਤਵਾਰ ਨੂੰ ਹੋਏ ਕਾਰ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 42 ਹੋ ਗਈ। ਪੇਸ਼ਾਵਰ ‘ਚ ਇਹ ਪਿਛਲੇ ਹਫਤੇ ‘ਚ ਤੀਜੀ ਬੰਬ ਧਮਾਕੇ ਦੀ ਘਟਨਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਧਮਾਕਾ ਪੇਸ਼ਾਵਰ ਦੇ ਇੱਕ ਬਹੁਤ ਪੁਰਾਣੇ ਬਜ਼ਾਰ ‘ਚ ਹੋਇਆ। ਇਹ ਧਮਾਕਾ ਗਿਰਜਾਘਰ ‘ਚ ਹੋਏ ਦੋਹਰੇ ਧਮਾਕੇ ਤੋਂ ਬਾਅਦ ਹੋਇਆ ਹੈ। ਇਨ੍ਹਾਂ ਧਮਾਕਿਆਂ ‘ਚ 80 ਈਸਾਈ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਤਾਲਿਬਾਨ ਨਾਲ ਸ਼ਾਂਤੀ ਯਤਨਾਂ ਦੇ ਬਾਵਜੂਦ ਪਿਛਲੇ ਇੱਕ ਮਹੀਨੇ ਦੌਰਾਨ ਹਿੰਸਕ ਗਤੀਵਿਧੀਆਂ ‘ਚ ਚੰਗਾ ਵਾਧਾ ਹੋ ਰਿਹਾ ਹੈ। ਇਨ੍ਹਾਂ ਹਮਲਿਆਂ ‘ਚ ਪਾਕਿਸਤਾਨ ‘ਚ ਸਰਗਰਮ ਤਾਲਿਬਾਨ ਦਾ ਹੱਥ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਜਦੋਂ ਕਿ ਤਾਲਿਬਾਨ ਨੇ ਇਨ੍ਹਾਂ ਹਮਲਿਆਂ ‘ਚ ਆਪਣੀ ਹਿੱਸੇਦਾਰੀ ਤੋਂ ਮਨ੍ਹਾ ਕੀਤਾ ਹੈ।

Facebook Comment
Project by : XtremeStudioz